ਬਿਨ੍ਹਾਂ ਕੁਸ਼ਤੀ ਖੇਡੇ ਗੋਲਡ ਕੋਸਟ ''ਚ ਜਿੱਤਿਆ ਸੋਨ ਤਮਗਾ

04/14/2018 7:27:33 PM

ਨਵੀਂ ਦਿੱਲੀ— ਭਾਰਤੀ ਪਹਿਲਵਾਨ ਸੁਮਿਤ ਮਲਿਕ ਨੇ ਰਾਸ਼ਟਰਮੰਡਲ ਖੇਡਾਂ 'ਚ ਪੁਰਸ਼ਾਂ ਦੇ 125 ਕਿਲੋ ਫ੍ਰੀਸਟਾਇਲ ਵਰਗ ਸੋਨ ਤਮਗਾ ਜਿੱਤਿਆ ਕਿਉਂਕਿ ਉਸ ਦੇ ਵਿਰੋਧੀ ਖਿਡਾਰੀ ਨਾਇਜੀਰੀਆ ਦੇ ਸਿਨਿਵੀ ਬੋਲਟਿਨ ਸੱਟ ਕਾਰਨ ਮੁਕਾਬਲੇ 'ਚ ਨਹੀਂ ਖੇਡ ਸਕੇ। ਜਿਸ ਦੇ ਕਾਰਨ ਉਸ ਨੂੰ ਵਾਕਆਊਟ ਦਿੱਤਾ ਗਿਆ, ਆਪਣੇ ਗੋਲਡ ਮੈਡਲ ਜਿੱਤਣ ਦੇ ਸਫਰ 'ਚ ਸੁਮਿਤ ਨੇ ਪਾਕਿਸਤਾਨ ਦੇ ਤੈਅਬ ਰਜਾ ਨੂੰ 10-4 ਨਾਲ ਹਾਇਆ ਸੀ।
ਸੁਮਿਤ ਦੇ ਗੋਲਡ ਮੈਡਲ ਦਾ ਸਫਰ
25 ਸਾਲ ਦੇ ਸੁਮਿਤ ਨੇ ਰਾਊਂਡ ਫਾਰਮੈਂਟ 'ਚ ਆਪਣੇ ਸਾਰੇ ਚਾਰ ਮੈਚ ਜਿੱਤਦੇ ਹੋਏ ਅਜੇਤੂ ਬਣਨ ਦਾ ਮਾਣ ਹਾਸਲ ਕੀਤੀ। ਕਨੇਡਾ ਦੇ ਕੋਰੀ ਜੇਰਵਿਸ ਨੂੰ ਚਾਂਦੀ ਮਿਲਿਆ, ਜਦਕਿ ਪਾਕਿਸਤਾਨ ਦੇ ਤੈਅਬ ਰਜਾ ਨੇ ਕਾਂਸੀ ਤਮਗਾ ਜਿੱਤਿਆ। ਸੁਮਿਤ ਨੇ ਆਪਣੇ ਪਹਿਲੇ ਮੈਚ 'ਚ ਕੈਮਰੂਨ ਦੇ ਕਲਾਊਡ ਬਿਯਾਂਗਾ ਨੂੰ ਹਰਾਇਆ ਸੀ। ਇਸ ਤੋਂ ਬਾਅਦ ਸੁਮਿਤ ਨੇ ਜਾਰਵਿਸ ਨੂੰ ਆਪਣੇ ਦੂਜੇ ਮੈਚ 'ਚ ਪਟਖਨੀ ਦਿੱਤੀ।
ਤੀਜੇ ਮੈਚ 'ਚ ਸਮਿਤ ਨੇ ਰਜਾ ਨੂੰ 10-4 ਦੇ ਅੰਤਰ ਨਾਲ ਹਰਾਇਆ ਅਤੇ ਆਪਣੇ ਤਮਗੇ ਦੀਆਂ ਉਮੀਦਾਂ ਨੂੰ ਜਿੰਦਾ ਰੱਖਿਆ। ਫਾਈਨਲ 'ਚ ਸੁਮਿਤ ਨੂੰ ਨਾਈਜੀਰਿਆ ਦੇ ਬੋਲਟਿਕ ਨਾਲ ਭਿੜਨਾ ਸੀ ਪਰ ਉਹ ਮੁਕਾਬਲਾ ਲਈ ਮੈਟ 'ਤੇ ਨਹੀਂ ਆਇਆ। ਇਸ 'ਚ ਸੁਮਿਤ ਨੂੰ ਅਜੇਤੂ ਐਲਾਨ ਕੀਤਾ ਗਿਆ।


Related News