ਇੰਡੀਅਨ ਆਇਲ ਨੇ ਗੋਲਡ ਕੱਪ ਹਾਕੀ ਦਾ ਖਿਤਾਬ ਬਰਕਰਾਰ ਰਖਿਆ
Thursday, Mar 14, 2019 - 11:44 AM (IST)

ਮੁੰਬਈ— ਇੰਡੀਅਨ ਆਇਲ ਨੇ ਬਾਂਬੇ ਗੋਲਡ ਕੱਪ ਹਾਕੀ ਦੇ ਰੋਮਾਂਚਕ ਫਾਈਨਲ 'ਚ ਬੁੱਧਵਾਰ ਨੂੰ ਇੱਥੇ ਪੰਜਾਬ ਐਂਡ ਸਿੰਧ ਬੈਂਕ (ਪੀ.ਐੱਸ.ਬੀ.) ਨੂੰ ਪੈਨਲਟੀ ਸ਼ੂਟਆਊਟ 'ਚ 9-7 ਨਾਲ ਹਰਾ ਕੇ ਖਿਤਾਬ ਬਰਕਰਾਰ ਰਖਿਆ। ਟੂਰਨਾਮੈਂਟ ਦੇ 53ਵੇਂ ਸੈਸ਼ਨ ਦੇ ਫਾਈਨਲ 'ਚ ਇੰਡੀਅਨ ਆਇਲ ਦੇ ਕਪਤਾਨ ਵੀ.ਆਰ. ਰਘੂਨਾਥ ਨੇ ਮੈਚ ਖਤਮ ਹੋਣ ਤੋਂ ਠੀਕ ਪਹਿਲਾਂ ਗੋਲ ਕਰਕੇ ਸਕੋਰ ਬਰਾਬਰ ਕੀਤਾ। ਨਿਰਧਾਰਤ ਸਮੇਂ 'ਚ ਮੈਚ 5-5 ਦੀ ਬਰਾਬਰੀ 'ਤੇ ਰਿਹਾ। ਪੈਨਲਟੀ ਸ਼ੂਟਆਊਟ 'ਚ ਇੰਡੀਅਨ ਆਇਲ ਨੇ ਪੀ.ਐੱਸ.ਬੀ. ਨੂੰ 4-2 ਨਾਲ ਪਛਾੜ ਕੇ ਮੈਚ ਆਪਣੇ ਨਾਂ ਕੀਤਾ।