ਵਿਸ਼ਵ ਪੱਧਰੀ ਟੀ-20 ਕੈਨੇਡਾ ਲੀਗ ਜੁਲਾਈ ਦੇ ਆਖਰੀ ਹਫਤੇ ''ਚ ਹੋਵੇਗੀ ਸ਼ੁਰੂ

Sunday, Apr 07, 2019 - 12:33 PM (IST)

ਵਿਸ਼ਵ ਪੱਧਰੀ ਟੀ-20 ਕੈਨੇਡਾ ਲੀਗ ਜੁਲਾਈ ਦੇ ਆਖਰੀ ਹਫਤੇ ''ਚ ਹੋਵੇਗੀ ਸ਼ੁਰੂ

ਮੁੰਬਈ, —ਵਿਸ਼ਵ ਪੱਧਰੀ ਟੀ-20 ਕੈਨੇਡਾ ਲੀਗ ਦੇ ਆਯੋਜਕਾਂ ਨੇ ਸ਼ਨੀਵਾਰ ਦੱਸਿਆ ਕਿ ਕ੍ਰਿਸ ਗੇਲ ਤੇ ਆਂਦ੍ਰੇ ਰਸੇਲ ਵਰਗੇ ਵੈਸਟਇੰਡੀਜ਼ ਦੇ ਪਾਵਰ ਹਿਟਰਸ ਦੇ ਜੁਲਾਈ ਦੇ ਆਖਰੀ ਹਫਤੇ ਵਿਚ ਸ਼ੁਰੂ ਹੋ ਰਹੇ ਟੂਰਨਾਮੈਂਟ 'ਚ ਖੇਡਣ ਦੀ ਸੰਭਾਵਨਾ ਹੈ। ਟੂਰਨਾਮੈਂਟ ਵਿਚ ਦੂਜੇ ਸੈਸ਼ਨ ਵਿਚ ਡੈਰੇਨ ਸੈਮੀ, ਸੁਨੀਲ ਨਾਰਾਇਣ, ਡਵੇਨ ਬ੍ਰਾਵੋ, ਕ੍ਰਿਸ ਲਿਨ, ਲਸਿਥ ਮਲਿੰਗਾ ਤੇ ਡੇਵਿਡ ਮਿਲਰ ਵਰਗੇ ਮਾਰਕੀ ਖਿਡਾਰੀਆਂ ਦੇ ਫਿਰ ਤੋਂ ਖੇਡਣ ਦੀ ਵੀ ਸੰਭਾਵਨਾ ਹੈ।

ਲੀਗ ਦੇ ਪ੍ਰਮੋਟਰ ਬਾਂਬੇ ਸਪੋਰਟਸ ਕੰਪਨੀ ਦੇ ਗੁਰਮੀਤ ਸਿੰਘ ਨੇ ਕਿਹਾ, ''ਅਸੀਂ ਆਈ. ਸੀ. ਸੀ. ਵਿਸ਼ਵ ਕੱਪ ਕਾਰਨ ਟੂਰਨਾਮੈਂਟ ਦੀਆਂ ਮਿਤੀਆਂ ਨੂੰ ਅੱਗੇ ਖਿਸਕਾ ਦਿੱਤਾ ਹੈ। ਸਾਨੂੰ ਇਸ ਨੂੰ ਬਿਹਤਰ ਤਰੀਕੇ ਨਾਲ  ਤਿਆਰੀ ਕਰਨ ਦਾ ਹੋਰ ਜ਼ਿਆਦਾ ਸਮਾਂ ਮਿਲੇਗਾ ਤੇ ਇਹ ਲੀਗ ਜੁਲਾਈ ਦੇ ਆਖਰੀ ਹਫਤੇ ਵਿਚ ਸ਼ੁਰੂ ਹੋਵੇਗੀ।''


Related News