4 ਦਿਨਾ ਟੈਸਟ ਦੇ ਪੱਖ ''ਚ ਨਹੀਂ ਹੈ ਗਲੇਨ ਮੈਕਗ੍ਰਾ

01/03/2020 1:30:24 AM

ਸਿਡਨੀ— ਆਸਟਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਵੀਰਵਾਰ ਨੂੰ ਖੁਦ ਨੂੰ ਪ੍ਰੰਪਰਾਵਾਦੀ ਕਰਾਰ ਦਿੰਦਿਆਂ ਕਿਹਾ ਕਿ ਉਹ ਆਈ. ਸੀ. ਸੀ. ਵਲੋਂ ਪ੍ਰਸਤਾਵਿਤ ਵਿਚਾਰ ਦੇ ਵਿਰੁੱਧ ਹੈ, ਜਿਸ ਵਿਚ 5 ਦਿਨਾ ਖੇਡ ਨੂੰ 4 ਦਿਨ ਦੀ ਕਰਨ ਦੀ ਸਲਾਹ ਦਿੱਤੀ ਗਈ ਹੈ। ਆਈ. ਸੀ. ਸੀ. 2023 ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ 4 ਦਿਨਾ ਟੈਸਟ ਸ਼ੁਰੂ ਕਰਨ ਦਾ ਵਿਚਾਰ ਕਰ ਰਿਹਾ ਹੈ, ਜਿਸ ਨੂੰ ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਰੋਬਟਸ ਦਾ ਸਮਰਥਨ ਮਿਲਿਆ। ਮੈਕਗ੍ਰਾ ਨੇ ਹਾਲਾਂਕਿ ਕਿਹਾ ਕਿ ਉਹ ਲੰਬੇ ਸਵਰੂਪ ਨਾਲ ਛੇੜਛਾੜ ਦੇ ਪੂਰੀ ਤਰ੍ਹਾਂ ਵਿਰੁੱਧ ਹੈ। ਮੈਕਗ੍ਰਾ ਨੇ 124 ਟੈਸਟਾਂ ਵਿਚ 563 ਵਿਕਟਾਂ ਲਈਆਂ ਹਨ।
ਉਸ ਨੇ ਕਿਹਾ, ''ਮੇਰੇ ਲਈ ਪੰਜ ਦਿਨ ਦੀ ਖੇਡ ਬਹੁਤ ਵਿਸ਼ੇਸ਼ ਹੈ ਤੇ ਮੈਨੂੰ ਇਸ ਨੂੰ ਛੋਟਾ ਕਰਨਾ ਪਸੰਦ ਨਹੀਂ ਆਵੇਗਾ। ਗੁਲਾਬੀ ਗੇਂਦ ਦਾ ਡੇਅ-ਨਾਈਟ ਟੈਸਟ ਸ਼ੁਰੂ ਕਰਨਾ ਤਰੋਤਾਜ਼ਾ ਰੱਖਣ ਦਾ ਚੰਗਾ ਤਰੀਕਾ ਹੈ ਪਰ ਇਨ੍ਹਾਂ ਦਿਨਾਂ ਵਿਚ ਬਦਲਾਅ ਦੇ ਮੈਂ ਬਿਲਕੁਲ ਹੀ ਖਿਲਾਫ ਹਾਂ। ਮੈਨੂੰ ਇਹ ਇਸੇ ਤਰ੍ਹਾਂ ਹੀ ਪਸੰਦ ਹੈ।''


Gurdeep Singh

Content Editor

Related News