ਜਦੋਂ IPL ਸੈਸ਼ਨ ਦੌਰਾਨ ਬੇਹੱਦ ਨਸ਼ੇ 'ਚ ਸਾਈਕਲ ਲੈ ਕੇ ਕਿਸ ਸਫਰ 'ਤੇ ਨਿਕਲ ਗਏ ਮੈਕਸਵੇਲ!

Wednesday, Jul 25, 2018 - 11:45 AM (IST)

ਜਦੋਂ IPL ਸੈਸ਼ਨ ਦੌਰਾਨ ਬੇਹੱਦ ਨਸ਼ੇ 'ਚ ਸਾਈਕਲ ਲੈ ਕੇ ਕਿਸ ਸਫਰ 'ਤੇ ਨਿਕਲ ਗਏ ਮੈਕਸਵੇਲ!

ਨਵੀਂ ਦਿੱਲੀ (ਬਿਊਰੋ)— ਹਾਲ ਹੀ 'ਚ ਕ੍ਰਿਕਟ 'ਚ ਮੈਚ ਫਿਕਸਿੰਗ 'ਤੇ ਬਣੀ ਅਲ ਜਜ਼ੀਰਾ ਦੀ ਡਾਕਿਊਮੈਂਟਰੀ 'ਚ ਖ਼ੁਦ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਸਫਾਈ ਦੇਣ ਵਾਲੇ ਆਸਟਰੇਲੀਆ ਦੇ ਕ੍ਰਿਕਟਰ ਗਲੇਨ ਮੈਕਸਵੇਲ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜੋ ਕਿ ਨਾ ਸਿਰਫ ਖੇਡ ਦੀ ਇੰਟੀਗ੍ਰਿਟੀ ਨੂੰ ਲੈ ਕੇ ਉਨ੍ਹਾਂ ਦੇ ਰਵੱਈਏ 'ਤੇ ਸਵਾਲ ਖੜ੍ਹਾ ਕਰਦਾ ਹੈ ਸਗੋਂ ਉਨ੍ਹਾਂ ਦੀ ਇਸ ਹਰਕਤ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ।

ਅਖਬਾਰ ਮੁੰਬਈ ਮਿਰਰ ਦੀ ਖਬਰ ਮੁਤਾਬਕ ਆਈ.ਪੀ.ਐੱਲ. ਦੇ ਪਿਛਲੇ ਸੀਜ਼ਨ ਅਰਥਾਤ ਆਈ.ਪੀ.ਐੱਲ. 2017 'ਚ ਮੈਕਸਵੇਲ ਸ਼ਰਾਬ ਪੀ ਕੇ ਆਪਣੀ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਮੈਨੇਜਰ ਨੂੰ ਬਿਨਾ ਦੱਸੇ ਸਾਈਕਲ ਲੈ ਕੇ ਬਾਹਰ ਨਿਕਲ ਗਏ ਅਤੇ ਨਸ਼ੇ ਦੀ ਹਾਲਤ 'ਚ ਟੀਮ ਦੇ ਹੋਟਲ ਪਹੁੰਚਣ ਤੋਂ ਪਹਿਲਾ ਡਿੱਗ ਵੀ ਗਏ। ਮੈਕਸਵੇਲ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਬੀ.ਸੀ.ਸੀ.ਆਈ. ਦੇ ਐਂਟੀ ਕਰੱਪਸ਼ਨ ਯੂਨਿਟ ਨੂੰ ਵੀ ਨਹੀਂ ਦਿੱਤੀ ਸੀ।

ਖਬਰ 'ਚ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਰਾਜਕੋਟ 'ਚ ਗੁਜਰਾਤ ਲਾਇਨਜ਼ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਇਕ ਪਾਰਟੀ 'ਚ ਮੈਕਸਵੇਲ ਨੇ ਰੱਜ ਕੇ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਉਹ ਇਕ ਸਾਈਕਲ ਤੋਂ ਆਪਣੀ ਟੀਮ ਦੇ ਹੋਟਲ ਵੱਲ ਨਿਕਲ ਗਏ। ਹੋਟਲ ਪਹੁੰਚਣ ਤੋਂ ਪਹਿਲਾਂ ਉਹ ਡਿੱਗ ਵੀ ਪਏ ਅਤੇ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਪਛਾਣ ਕੇ ਟੀਮ ਹੋਟਲ 'ਚ ਪਹੁੰਚਾਇਆ।


Related News