ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ

Tuesday, Jun 08, 2021 - 12:54 PM (IST)

ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ

ਨਵੀਂ ਦਿੱਲੀ : ਭਾਰਤੀ ਕੁੜੀਆਂ ਨੂੰ ਦਿਲ ਦੇਣ ਵਾਲੇ ਕ੍ਰਿਕਟਰਾਂ ਦੀ ਸੂਚੀ ਵਿਚ ਜੁੜਨ ਵਾਲਾ ਆਸਟ੍ਰੇਲੀਆ ਦਾ ਧਮਾਕੇਦਾਰ ਆਲਰਾਊਂਡਰ ਗਲੇਨ ਮੈਕਸਵੈੱਲ ਜਲਦ ਹੀ ਭਾਰਤ ਦਾ ਜਵਾਈ ਬਣੇਗਾ। ਗਲੇਨ ਮੈਕਸਵੈੱਲ ਨੇ ਪਿਛਲੇ ਸਾਲ ਭਾਰਤੀ ਮੂਲ ਦੀ ਆਪਣੀ ਪ੍ਰੇਮਿਕਾ ਵਿਨੀ ਰਮਨ ਨਾਲ ਭਾਰਤੀ ਰੀਤੀ-ਰਿਵਾਜ਼ਾਂ ਮੁਤਾਬਕ ਮੰਗਣੀ ਕੀਤੀ ਸੀ।

ਇਹ ਵੀ ਪੜ੍ਹੋ: ਰੌਬਿਨਸਨ ਨੂੰ ਕ੍ਰਿਕਟ ਤੋਂ ਮੁਅੱਤਲ ਕਰਨ ਦੇ ਖੇਡ ਮੰਤਰੀ ਦੇ ਇਤਰਾਜ਼ ’ਤੇ ਬ੍ਰਿਟੇਨ ਦੇ PM ਦਾ ਸਮਰਥਨ

PunjabKesari

ਗਲੇਨ ਮੈਕਸਵੈੱਲ ਅਤੇ ਵਿਨੀ ਰਮਨ ਦੀ ਮੰਗਣੀ ਵਿਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਪਰਿਵਾਰ ਵਾਲੇ ਹੀ ਸ਼ਾਮਲ ਹੋਏ ਸਨ। ਇਸ ਮੌਕੇ ’ਤੇ ਗਲੇਨ ਮੈਕਸਵੈੱਲ ਨੇ ਨੀਲੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਮੈਕਸਵੈਲ ਦੀ ਮੰਗੇਤਰ ਵਿਨੀ ਰਮਨ ਨੇ ਕਾਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ।

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਹੋਈ 7 ਸਾਲ ਦੀ ਸਜ਼ਾ

PunjabKesari

ਗਲੇਨ ਮੈਕਸਵੈੱਲ ਅਤੇ ਵਿਨੀ ਰਮਨ ਜਲਦ ਹੀ ਵਿਆਹ ਕਰਾਉਣ ਵਾਲੇ ਹਨ। ਜਲਦ ਹੀ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਅਜਿਹੇ ਦੂਜੇ ਆਸਟ੍ਰੇਲੀਅਨ ਖਿਡਾਰੀ ਬਣ ਜਾਣਗੇ ਜੋ ਭਾਰਤ ਦੇ ਜਵਾਈ ਹੋਣਗੇ। ਇਸ ਤੋਂ ਪਹਿਲਾਂ 2014 ਵਿਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਨ ਟੈਟ ਨੇ ਭਾਰਤੀ ਮੂਲ ਦੀ ਮਾਸ਼ੂਮ ਸਿੰਘਾ ਨਾਲ ਵਿਆਹ ਰਚਾਇਆ ਸੀ। 

PunjabKesari

ਇਹ ਵੀ ਪੜ੍ਹੋ: ਵਾਹਨ ਚਾਲਕ ਨੇ ਮੁਸਲਿਮ ਪਰਿਵਾਰ ਨੂੰ ਕੁਚਲਿਆ, 4 ਦੀ ਮੌਤ, PM ਟਰੂਡੋ ਨੇ ਕੀਤੀ ਹਮਲੇ ਦੀ ਨਿੰਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News