ਪ੍ਰਿਥਵੀ ਦੇ ਜਨਮਦਿਨ ''ਤੇ ਗਰਲਫ੍ਰੈਂਡ ਨੇ ਦਿੱਤੀ ਵਧਾਈ, ਸ਼ੇਅਰ ਕੀਤੀ ਫੋਟੋ

Tuesday, Nov 10, 2020 - 07:33 PM (IST)

ਪ੍ਰਿਥਵੀ ਦੇ ਜਨਮਦਿਨ ''ਤੇ ਗਰਲਫ੍ਰੈਂਡ ਨੇ ਦਿੱਤੀ ਵਧਾਈ, ਸ਼ੇਅਰ ਕੀਤੀ ਫੋਟੋ

ਦੁਬਈ- ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਤੇ ਅਦਾਕਾਰਾ ਪ੍ਰਾਚੀ ਸਿੰਘ ਦੇ ਅਫੇਅਰ ਦੀਆਂ ਖਬਰਾਂ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀਆਂ ਹਨ। ਇਕ ਬਾਰ ਫਿਰ ਪ੍ਰਾਚੀ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਉਸਦੇ ਤੇ ਸ਼ਾਹ ਦੇ ਵਿਚ ਕੁਝ ਤਾਂ ਹੈ। ਸੋਮਵਾਰ ਨੂੰ ਪ੍ਰਿਥਵੀ ਦੇ ਜਨਮਦਿਨ 'ਤੇ ਪ੍ਰਾਚੀ ਨੇ ਸ਼ਾਹ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਦਿਲ ਵਾਲੀ ਇਮੋਜੀ ਦਾ ਪ੍ਰਯੋਗ ਕੀਤਾ।

PunjabKesari
ਪ੍ਰਾਚੀ ਸਿੰਘ ਨੇ ਸੋਸ਼ਲ ਵੈਬਸਾਈਟ ਇੰਸਟਾਗ੍ਰਾਮ 'ਤੇ ਸ਼ਾਹ ਦੀ ਤਸਵੀਰ ਸ਼ੇਅਰ ਕਰਦੇ ਹੋਏ, ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ। ਪ੍ਰਾਚੀ ਨੇ ਸ਼ਾਹ ਦੀ ਫੋਟੋ ਦੇ ਨਾਲ ਜਨਮਦਿਨ ਮੁਬਾਰਕ ਲਿਖਦੇ ਹੋਏ ਦਿਲ ਵਾਲੀ ਇਮੋਜੀ ਦਾ ਇਸਤੇਮਾਲ ਕੀਤਾ। ਇਹ ਪੋਸਟ ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ਦੇ ਰੂਪ 'ਚ ਸ਼ੇਅਰ ਕੀਤੀ ਤੇ ਖਿਡਾਰੀ ਨੂੰ ਟੈਗ ਵੀ ਕੀਤਾ ਹੈ।

PunjabKesari
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਨੇ ਕਦੀ ਵੀ ਆਪਣੇ ਰਿਸ਼ਤੇ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਪ੍ਰਾਚੀ ਕਈ ਬਾਰ ਸ਼ਾਹ ਦੀਆਂ ਤਸਵੀਰਾਂ 'ਤੇ ਕੁਮੈਂਟ ਕਰ ਚੁੱਕੀ ਹੈ ਤੇ ਪ੍ਰਿਥਵੀ ਵੀ ਉਸਦੇ ਕੁਮੈਂਟਸ ਦਾ ਰਿਪਲਾਈ ਦੇ ਚੁੱਕੇ ਹਨ। ਫਿਲਹਾਲ ਪ੍ਰਿਥਵੀ ਇਸ ਸਮੇਂ ਆਈ. ਪੀ. ਐੱਲ. 2020 ਦੇ ਲਈ ਯੂ. ਏ. ਈ. 'ਚ ਹੈ। ਪ੍ਰਾਚੀ ਟੀ. ਵੀ. ਅਦਾਕਾਰਾ ਹੈ।


author

Gurdeep Singh

Content Editor

Related News