ਘਾਨਾ ਦੇ ਫੁੱਟਬਾਲਰ ਆਤਸੂ ਦਾ ਤੁਰਕੀ ਦੇ ਭੂਚਾਲ ’ਚ ਦਿਹਾਂਤ

Sunday, Feb 19, 2023 - 11:50 AM (IST)

ਘਾਨਾ ਦੇ ਫੁੱਟਬਾਲਰ ਆਤਸੂ ਦਾ ਤੁਰਕੀ ਦੇ ਭੂਚਾਲ ’ਚ ਦਿਹਾਂਤ

ਅੰਤਾਕਯਾ – ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਚੇਲਸੀ ਤੇ ਨਿਊਕੈਸਲ ਦੀ ਪ੍ਰਤੀਨਿਧਤਾ ਕਰ ਚੁੱਕੇ ਘਾਨਾ ਦੇ ਫੁੱਟਬਾਲ ਖਿਡਾਰੀ ਕ੍ਰਿਸਟੀਅਨ ਆਤਸੂ ਦਾ ਤੁਰਕੀ ਵਿਚ ਆਏ ਭਿਆਨਕ ਭੂਚਾਲ ਵਿਚ ਦਿਹਾਂਤ ਹੋ ਗਿਆ। ਉਹ 31 ਸਾਲ ਦਾ ਸੀ।  ਆਤਸੂ ਦੇ ਪ੍ਰਬੰਧਕ ਨੇ ਸ਼ਨੀਵਾਰ ਨੂੰ ਕਿਹਾ ਕਿ ਤਲਾਸ਼ੀ ਦਲ ਨੇ ਅੰਤਾਕਯਾ ਸ਼ਹਿਰ ਵਿਚ 12 ਮੰਜਿਲਾਂ ਇਮਾਰਤ ਦੇ ਮਲਬੇ ਵਿਚੋਂ ਆਤਸੂ ਦੀ ਲਾਸ਼ ਬਰਮਾਦ ਕੀਤੀ।

ਇਸ ਤੋਂ ਪਹਿਲਾਂ ਆਤਸੂ ਦੇ ਮਲਬੇ ਵਿਚੋਂ ਸੁਰੱਖਿਅਤ ਬਾਹਰ ਨਿਕਲਣ ਦੀ ਖਬਰ ਆਈ ਸੀ। ਪਰ ਖ਼ਬਰ ਗਲਤ ਸਾਬਤ ਹੋਈ। ਆਤਸੂ ਸਤੰਬਰ ਵਿਚ ਤੁਰਕੀ ਦੇ ਕਲੱਬ ਹਾਤਾਯਿਸਪੋਰ ਨਾਲ ਜੁੜਿਆ ਸੀ। ਉਸ ਨੇ 6 ਫਰਵਰੀ ਨੂੰ ਆਏ ਭਿਆਨਕ ਭੂਚਾਲ ਤੋਂ ਕੁਝ ਘੰਟੇ ਪਹਿਲਾਂ 5 ਫਰਵਰੀ ਨੂੰ ਕਾਸਿਮਪਸਾ ਐੱਸ. ਦੇ ਵਿਰੁੱਧ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ।


author

Tarsem Singh

Content Editor

Related News