ਘਾਨਾ ਜੂਨੀਅਰ ਐਂਡ ਕੈਡੇਟ ਟੇਟੇ ਓਪਨ : ਭਾਰਤ ਨੇ ਜਿੱਤੇ 12 ਤਮਗੇ
Sunday, Apr 07, 2019 - 01:20 PM (IST)

ਆਕ੍ਰਾ— ਭਾਰਤ ਦੇ ਨੌਜਵਾਨ ਟੇਬਲ ਟੈਨਿਸ ਖਿਡਾਰੀਆਂ ਨੇ ਆਈ. ਟੀ. ਟੀ. ਐੱਫ. ਜੂਨੀਅਰ ਸਰਕਟ ਈਵੈਂਟ-ਘਾਨਾ ਜੂਨੀਅਰ ਐਂਡ ਕੈਡੇਟ ਓਪਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਕੁਲ 12 ਤਮਗੇ ਆਪਣੇ ਨਾਂ ਕੀਤੇ। ਭਾਰਤੀ ਖਿਡਾਰੀਆਂ ਨੇ ਇਥੇ ਆਪਣੀ ਚਮਕ ਬਿਖੇਰਦੇ ਹੋਏ 7 ਸੋਨ, 3 ਚਾਂਦੀ ਤੇ 2 ਕਾਂਸੀ ਤਮਗੇ ਜਿੱਤ ਲਏ।
ਜੂਨੀਅਰ ਗਰਲਜ਼ ਸਿੰਗਲਜ਼ ਵਿਚ ਦਿਆ ਦਾ ਕੋਈ ਸਾਹਨੀ ਨਹੀਂ ਸੀ ਅਤੇ ਇਸ ਖਿਡਾਰਨ ਨੇ ਇਸ ਵਿਚ ਸੋਨ ਤਮਗਾ ਜਿੱਤਿਆ ਅਤੇ ਫਿਰ ਮਾਰਿਸ਼ਸ ਦੀ ਨੰਦੇਸ਼ਵਰੀ ਦੇ ਨਾਲ ਮਿਲ ਕੇ 2 ਹੋਰ ਸੋਨ ਤਮਗੇ ਆਪਣੇ ਨਾਂ ਕੀਤੇ। ਇਸ ਤੋਂ ਬਾਅਦ ਅਨੰਨਿਆ ਚਾਂਦੇ ਨੇ ਦਿਆ ਨੂੰ ਵੀ ਪਿੱਛੇ ਛੱਡਦਿਆਂ 4 ਹੋਰ ਸੋਨ ਤਮਗੇ ਆਪਣੇ ਨਾਂ ਕੀਤੇ। ਸਭ ਤੋਂ ਪਹਿਲਾਂ ਅਨੰਨਿਆ ਨੇ ਮਿਨੀ ਕੈਡੇਟ ਗਰਲਜ਼ ਸਿੰਗਲਜ਼ ਖਿਤਾਬ ਜਿੱਤਿਆ ਅਤੇ ਫਿਰ ਕੈਡੇਟ ਸਿੰਗਲਜ਼, ਡਬਲਜ਼ ਅਤੇ ਟੀਮ ਕੈਟੇਗਰੀ ਵਿਚ ਸੋਨ ਜਿੱਤਿਆ। ਇਸ ਤੋਂ ਇਲਾਵਾ ਮੇਨਾਕ ਨਿਸਤਾਲਾ ਅਤੇ ਅਰਨਵ ਮਨੋਜ ਨੇ ਵੀ ਸ਼ਾਨਦਾਰ ਸਫਲਤਾ ਹਾਸਲ ਕਰਦਿਆਂ ਕੈਡੇਟ ਕੇਡੇਟ ਬੁਆਏਜ਼ ਅਤੇ ਟੀਮ ਮੁਕਾਬਲਿਆਂ 'ਚ 2 ਚਾਂਦੀ ਤਮਗੇ ਜਿੱਤੇ
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
