ਜਰਮਨੀ ਨੇ ਉਤਰੀ ਮੈਸੇਡੋਨੀਆ ਨੂੰ ਹਰਾਇਆ, ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ ਬਣੀ ਪਹਿਲੀ ਟੀਮ

Tuesday, Oct 12, 2021 - 09:34 PM (IST)

ਜਰਮਨੀ ਨੇ ਉਤਰੀ ਮੈਸੇਡੋਨੀਆ ਨੂੰ ਹਰਾਇਆ, ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ ਬਣੀ ਪਹਿਲੀ ਟੀਮ

ਬਰਲਿਨ- ਜਰਮਨੀ ਸੋਮਵਾਰ ਨੂੰ ਯੂਰਪ ਦੇ ਗਰੁੱਪ-ਜੇ ਵਿਸ਼ਵ ਕੱਪ ਕੁਆਲੀਫਾਇੰਗ ਮੁਕਾਬਲੇ ਵਿਚ ਬਹੁਤ ਗਲਤੀਆਂ ਕਰਨ ਦੇ ਬਾਵਜੂਦ ਉਤਰੀ ਮੈਸੇਡੋਨੀਆ ਨੂੰ 4-0 ਨਾਲ ਹਰਾ ਕੇ 2022 ਫੁੱਟਬਾਲ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਦੇਸ਼ ਬਣਿਆ। ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਮੈਚਾਂ ਵਿਚ ਸੱਤ 'ਚ ਜਿੱਤ ਹਾਸਲ ਕੀਤੀ। ਟੀਮ ਨੂੰ ਮਾਰਚ ਵਿਚ ਡੁਈਸਬਰਗ 'ਚ ਉਤਰੀ ਮੈਸੇਡੋਨੀਆ ਦੇ ਵਿਰੁੱਧ 1-2 ਨਾਲ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਸੀ ਜੋ ਉਸਦੀ ਇਕਲੌਤੀ ਹਾਰ ਰਹੀ। ਜਰਮਨੀ ਨੇ ਆਪਣੇ ਚਾਰੇ ਗੋਲ ਦੂਜੇ ਹਾਫ ਵਿਚ ਕੀਤੇ।

ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ


ਟੀਮ ਵਲੋਂ ਟਿਮੋ ਵਰਨਰ (70ਵੇਂ ਤੇ 73ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਕੇਈ ਹਾਵਟਰਜ਼ (50ਵੇਂ ਮਿੰਟ) ਤੇ ਜਮਾਲ ਮੁਸੀਆਲਾ (83ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਤੁਰਕੀ ਨੇ ਵੀ ਇੰਜਰੀ ਟਾਈਮ ਦੇ 9ਵੇਂ ਮਿੰਟ ਵਿਚ ਪੈਨਲਟੀ 'ਤੇ ਬੁਰਾਕ ਪਿਲਮਾਜ ਦੇ ਗੋਲ ਦੀ ਬਦੌਲਤ ਲਾਤਵੀਆ ਨੂੰ 2-1 ਨਾਲ ਹਰਾ ਕੇ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਜਰਮਨੀ ਦੀ ਅੰਡਰ-21 ਟੀਮ ਦੇ ਸਾਬਕਾ ਕੋਚ ਸਟੀਫਨ ਕੁੰਟਜ਼ ਦਾ ਤੁਰਕੀ ਦੀ ਟੀਮ ਦੇ ਕੋਚ ਦੇ ਰੂਪ ਵਿਚ ਇਹ ਪਹਿਲਾ ਮੁਕਾਬਲਾ ਸੀ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ

ਰੋਟਰਡਮ 'ਚ ਮੇਮਿਫਸ ਡੇਪਾਅ ਨੇ ਦੋ ਗੋਲ ਕੀਤੇ, ਦੋ ਗੋਲ ਵਿਚ ਮਦਦ ਕੀਤੀ ਪਰ ਇਕ ਪੈਨਲਟੀ 'ਤੇ ਗੋਲ ਕਰਨ ਤੋਂ ਖੁੰਝ ਗਏ, ਜਿਸ ਨਾਲ ਨੀਦਰਲੈਂਡ ਨੇ ਜ਼ਿਬ੍ਰਾਲਟਰ ਨੂੰ 6-0 ਨਾਲ ਹਰਾ ਕੇ ਕੁਆਲੀਫਾਈ ਕਰਨ ਵੱਲ ਮਜ਼ਬੂਤ ਕਦਮ ਵਧਾਇਆ। ਗਰੁੱਪ-ਜੀ ਵਿਚ ਨੀਦਰਲੈਂਡ ਨੇ ਨਾਰਵੇ 'ਤੇ 2 ਜਦਕਿ ਤੁਰਕੀ 'ਤੇ ਚਾਰ ਅੰਕ ਦੀ ਬੜ੍ਹਤ ਬਣਾ ਰੱਖੀ ਹੈ। ਗਰੁੱਪ-ਐੱਚ ਵਿਚ ਕ੍ਰੋਏਸ਼ੀਆ ਨੇ ਡਰਾਅ ਤੇ ਰੂਸ ਨੇ ਜਿੱਤ ਦੇ ਨਾਲ ਘੱਟ ਤੋਂ ਘੱਟ ਪਲੇਅ ਆਫ ਵਿਚ ਖੇਡਣਾ ਤੈਅ ਕਰ ਲਿਆ ਹੈ। ਗਰੁੱਪ-ਈ ਵਿਚ ਵੇਲਸ ਨੇ ਕੀਫਰ ਮੂਰ ਦੇ ਗੋਲ ਦੀ ਬਦੌਲਤ ਐਸਟੋਨੀਆ ਨੂੰ 1-0 ਨਾਲ ਹਰਾ ਕੇ ਬੈਲਜੀਅਮ ਦੇ ਕੁਆਲੀਫਾਈ ਕਰਨ ਦੇ ਇੰਤਜ਼ਾਰ ਨੂੰ ਵਧਾ ਦਿੱਤਾ ਹੈ।
ਗਰੁੱਪ-ਜੇ ਵਿਚ ਜਰਮਨੀ ਤੋਂ ਇਲਾਵਾ ਰੋਮਾਨੀਆ ਤੇ ਆਈਸਲੈਂਡ ਵੀ ਜਿੱਤ ਦਰਜ ਕਰਨ ਵਿਚ ਸਫਲ ਰਹੇ। ਰੋਮਾਨੀਆ ਨੇ ਅਰਮੀਨੀਆ ਨੂੰ 1-0 ਨਾਲ ਜਦਕਿ ਆਈਸਲੈਂਡ ਨੇ ਲਿਚਟੇਨਸਟੀਨ ਨੂੰ 4-0 ਨਾਲ ਹਰਾਇਆ। ਰੋਮਾਨੀਆ ਗਰੁੱਪ 'ਚ 13 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਉਸ ਨੇ ਉਤਰੀ ਮੈਸੇਡੋਨੀਆ ਤੇ ਅਰਮੀਨੀਆ 'ਤੇ ਇਕ ਅੰਕ ਦੀ ਬੜ੍ਹਤ ਬਣਾ ਰੱਖੀ ਹੈ। ਆਈਸਲੈਂਡ ਦੇ 8 ਜਦਕਿ ਲਿਚਟੇਨਸਟੀਨ ਦਾ ਇੱਕ ਅੰਕ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News