ਮਲੇਸ਼ੀਆ ਨੂੰ 5-3 ਨਾਲ ਹਰਾ ਕੇ ਜਰਮਨੀ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ''ਚ
Monday, Dec 10, 2018 - 12:02 AM (IST)

ਭੁਵਨੇਸ਼ਵਰ- ਓਲੰਪਿਕ ਕਾਂਸੀ ਤਮਗਾਧਾਰੀ ਜਰਮਨੀ ਨੇ ਜਿੱਤ ਦੀ ਲੈਅ ਬਰਕਰਾਰ ਰੱਖਦੇ ਹੋਏ ਸਖਤ ਮੁਕਾਬਲੇ ਵਿਚ ਮਲੇਸ਼ੀਆ ਨੂੰ 5-3 ਨਾਲ ਹਰਾ ਕੇ ਪੂਲ-ਡੀ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ ਅਤੇ ਸਿੱਧਾ ਮਰਦ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਜਰਮਨੀ ਪੂਲ ਦੇ 3 ਮੁਕਾਬਲਿਆਂ ਵਿਚ 9 ਅੰਕ ਲੈ ਕੇ ਪਹਿਲੇ ਸਥਾਨ 'ਤੇ ਰਿਹਾ।
ਦੁਨੀਆ ਦੇ 6ਵੇਂ ਨੰਬਰ ਦੀ ਟੀਮ ਜਰਮਨੀ ਲਈ ਟਿਮ ਹਰਜਬਰੂਚ ਨੇ ਦੂਸਰੇ ਅਤੇ 59ਵੇਂ ਮਿੰਟ ਵਿਚ ਅਤੇ ਕ੍ਰਿਸਟੋਫਰ ਰੂਹਰ ਨੇ 14ਵੇਂ ਅਤੇ 18ਵੇਂ ਮਿੰਟ ਵਿਚ 2-2 ਗੋਲ ਕੀਤੇ, ਜਦਕਿ ਮਾਰਕੋ ਮਿਲਟਕਾਊ ਨੇ 39ਵੇਂ ਮਿੰਟ ਵਿਚ ਗੋਲ ਕੀਤੇ। ਮਲੇਸ਼ੀਆ ਲਈ ਸਾਰੇ 3 ਗੋਲ ਪੈਨਲਟੀ ਕਾਰਨਰ ਤੋਂ ਆਏ।
ਇਨ੍ਹਾਂ ਵਿਚ ਰਾਜੀ ਰਹੀਮ ਨੇ 26ਵੇਂ ਅਤੇ 42ਵੇਂ ਮਿੰਟ ਵਿਚ ਅਤੇ ਨਬੀਲ ਨੂਰ ਨੇ 28ਵੇਂ ਮਿੰਟ 'ਚ ਗੋਲ ਕੀਤੇ। ਉਥੇ ਹੀ ਇਸੇ ਗਰੁੱਪ ਵਿਚ ਖੇਡੇ ਗਏ ਇਕ ਹੋਰ ਮੈਚ ਵਿਚ ਨੀਦਰਲੈਂਡ ਨੇ ਪਾਕਿਸਤਾਨ ਨੂੰ 5-1 ਨਾਲ ਹਰਾਇਆ।