ਜਾਰਜੀਆ ਨੇ ਜਿੱਤੀ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ
Thursday, Sep 14, 2023 - 02:02 PM (IST)
ਵਾਰਸ਼ੋ, ਪੋਲੈਂਡ (ਨਿਕਲੇਸ਼ ਜੈਨ)- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਤਜਰਬੇਕਾਰ ਜਾਰਜੀਆ ਦੀ ਟੀਮ ਨੇ ਜਿੱਤ ਲਿਆ ਹੈ, ਜਾਰਜੀਆ ਦੇ ਖਿਡਾਰੀਆਂ ਦੇ ਤਜਰਬੇ ਨੇ ਕਜ਼ਾਕਿਸਤਾਨ ਦੀ ਨੌਜਵਾਨ ਟੀਮ 'ਤੇ ਹਾਵੀ ਰਿਹਾ ਅਤੇ ਫਾਈਨਲ ਮੈਚ 'ਚ ਜਾਰਜੀਆ ਨੇ ਕਜ਼ਾਕਿਸਤਾਨ ਨੂੰ 2.5-1.5 ਅਤੇ 3.5-0.5 ਨਾਲ ਜਿੱਤ ਦਰਜ ਕੀਤੀ। ਜਾਰਜੀਆ ਦੀ ਪੂਰੀ ਤਰ੍ਹਾਂ ਨਾਲ ਇਹ ਟੀਮ ਜਿਸ 'ਚ ਬੇਲਾ ਖੋਤੇਨਸ਼ਵਿਲੀ, ਮੈਰੀ ਅਰਬਿਡਜ਼ੇ, ਨੀਨੋ ਬਤਸਿਆਸ਼ਵਿਲੀ, ਲੈਲਾ ਜਵਾਖਿਸ਼ਵਿਲੀ ਅਤੇ ਸੈਲੋਮ ਮੇਲੀਆ ਨੇ ਪਹਿਲਾਂ 2015 'ਚ ਸੋਚੀ ਰੂਸ 'ਚ ਵੀ ਇਹ ਖਿਤਾਬ ਜਿੱਤਿਆ ਸੀ।
ਇਹ ਵੀ ਪੜ੍ਹੋ- Asia Cup, PAK vs SL: ਪਾਕਿ ਲਈ ਮੁਸੀਬਤ ਬਣ ਸਕਦਾ ਹੈ ਮੌਸਮ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
ਤੀਜੇ ਸਥਾਨ ਲਈ ਫਰਾਂਸ ਅਤੇ ਸੰਯੁਕਤ ਰਾਜ ਅਮਰੀਕਾ ਵਿਚਾਲੇ ਇਕ ਕਰੀਬੀ ਮੈਚ ਖੇਡਿਆ ਗਿਆ, ਦੋਵਾਂ ਵਿਚਾਲੇ ਪਹਿਲਾ ਮੈਚ 2-2 ਨਾਲ ਬਰਾਬਰ ਰਿਹਾ ਪਰ ਦੂਜੇ ਮੈਚ 'ਚ ਫਰਾਂਸ ਨੇ 3-1 ਨਾਲ ਜਿੱਤ ਦਰਜ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਪਿਛਲੇ ਸਾਲ ਸਪੇਨ 'ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਇਸ ਵਾਰ ਟੀਮ 'ਚ ਤਜ਼ਰਬੇਕਾਰ ਖਿਡਾਰੀਆਂ ਦੀ ਥਾਂ ਨਵੇਂ ਖਿਡਾਰੀਆਂ ਨੂੰ ਸ਼ਾਮਲ ਕਰਨ 'ਚ ਸਫ਼ਲਤਾ ਨਹੀਂ ਲੈ ਸਕੀ ਅਤੇ ਫਰਾਂਸ ਨੂੰ ਹਰਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਨੇ ਇਸ ਵਾਰ ਬਹੁਤ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਕੁਆਰਟਰ ਫਾਈਨਲ 'ਚ ਵੀ ਜਗ੍ਹਾ ਨਹੀਂ ਬਣਾ ਸਕੀ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8