ਪਹਿਲਵਾਨ ਗੀਤਾ ਫੋਗਾਟ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤ ਦੀਆਂ ਤਸਵੀਰਾਂ, ਲਿਖਿਆ ਖ਼ਾਸ ਸੁਨੇਹਾ

09/30/2020 4:55:45 PM

ਸਪੋਰਟਸ ਡੈਸਕ : ਰੈਸਲਰ ਗੀਤਾ ਫੋਗਾਟ ਅਕਸਰ ਆਪਣੇ ਪੁੱਤਰ ਅਰਜੁਨ ਦੀਆਂ ਤਸੀਵਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਇਕ ਵਾਰ ਅਰਜੁਨ ਦੀਆਂ ਕੁੱਝ ਤਸੀਵਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆ ਹਨ, ਜਿਸ ਵਿਚ ਉਨ੍ਹਾਂ ਦਾ ਪੁੱਤਰ ਅਖਾੜੇ ਵਿਚ ਦਿਖਾਈ ਦਿੱਤਾ। ਪੁੱਤਰ ਦੀ ਤਸੀਵਰ ਸਾਂਝੀ ਕਰਨ ਦੇ ਨਾਲ ਹੀ ਗੀਤਾ ਨੇ ਇਕ ਸੰਦੇਸ਼ ਵੀ ਸਾਂਝਾ ਕੀਤਾ ਹੈ। ਗੀਤਾ ਨੇ ਇੰਸਟਾਗ੍ਰਾਮ 'ਤੇ ਆਪਣੇ ਮੁੰਡੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ,“ ਮਿੱਟੀ ਦਾ ਸਰੀਰ ਹੈ ਦਿਨ ਰਾਤ ਸਜਣਾ ਕੀ, ਮਿੱਟੀ ਹੀ ਮੰਜ਼ਿਲ ਸਰੀਰ 'ਤੇ ਮਾਣ ਕਾਹਦਾ“।

IPL 2020 : ਗਾਵਸਕਰ ਨੇ ਕੀਤੀ ਭਵਿੱਖਵਾਣੀ, ਦੱਸਿਆ ਕਿੰਨੇ ਸਕੋਰ ਬਣਾਉਣਗੇ ਵਿਰਾਟ ਕੋਹਲੀ

PunjabKesariਇਸ ਦੌਰਾਨ ਅਰਜੁਨ ਅਖ਼ਾੜੇ ਵਿਚ ਮਿੱਟੀ ਨਾਲ ਖੇਡਦਾ ਅਤੇ ਮਿੱਟੀ ਖਾਂਦਾ ਨਜ਼ਰ ਆਇਆ। ਗੀਤਾ ਵੱਲੋਂ ਸਾਂਝੀ ਕੀਤੀ ਗਈ ਅਰਜੁਨ ਦੀਆਂ ਤਸਵੀਰਾਂ ਨੂੰ ਲੋਕ ਖ਼ੁਬ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ 36 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ, ਉਥੇ ਹੀ ਸੈਂਕੜੇ ਪ੍ਰਸ਼ੰਸਕਾਂ ਨੇ ਇਸ 'ਤੇ ਬਹੁਤ ਸਾਰੇ ਕੁਮੈਂਟਸ ਵੀ ਕੀਤੇ।

ਇਹ ਵੀ ਪੜ੍ਹੋ: WHO ਕੋਰੋਨਾ ਵਾਇਰਸ ਜਾਂਚ 'ਚ 133 ਦੇਸ਼ਾਂ ਦੀ ਮਦਦ ਲਈ ਆਇਆ ਅੱਗੇ, ਹੁਣ ਮਿੰਟਾਂ 'ਚ ਆਏਗਾ ਨਤੀਜਾ

PunjabKesari

ਗੀਤਾ ਦੇ ਇਲਾਵਾ ਉਨ੍ਹਾਂ ਦੇ ਪਤੀ ਪਵਨ ਕੁਮਾਰ ਨੇ ਵੀ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲਵਾਨ ਪਵਨ ਕੁਮਾਰ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਪੁੱਤਰ ਅਰਜੁਨ ਜਿੰਨੀ ਤੁਸੀਂ ਮਿੱਟੀ ਦੀ ਇੱਜਤ ਕਰੋਗੇ, ਓਨਾ ਹੀ ਮਿੱਟੀ ਤੁਹਾਡੀ ਇੱਜਤ ਕਰੇਗੀ।'

ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

PunjabKesari

ਧਿਆਨਦੇਣ ਯੋਗ ਹੈ ਕਿ ਗੀਤਾ ਫੋਗਾਟ ਇਕ ਫ੍ਰੀਸਟਾਇਲ ਰੈਸਲਰ ਹੈ, ਜਿਨ੍ਹਾਂ ਨੇ 2010 ਵਿਚ ਰਾਸ਼ਟਰਮੰਡਲ ਖੇਡਾਂ ਵਿਚ ਕੁਸ਼ਤੀ ਵਿਚ ਭਾਰਤ ਵੱਲੋਂ ਪਹਿਲਾ ਸੋਨੇ ਦਾ ਤਮਗਾ ਜਿੱਤਿਆ ਸੀ। ਉਹ ਪਹਿਲੀ ਪਹਿਲਵਾਨ ਬੀਬੀ ਵੀ ਹੈ, ਜਿਨ੍ਹਾਂ ਨੇ ਓਲੰਪਿਕ ਗਰਮੀ ਦੀਆਂ ਖੇਡਾਂ ਲਈ ਕੁਆਲੀਫਾਈ ਕੀਤਾ ਸੀ।

ਇਹ ਵੀ ਪੜ੍ਹੋ:  ਜਾਣੋ ਕੌਣ ਹੈ ਵਿਰਾਟ ਦੀ ਟੀਮ 'ਚ ਮੌਜੂਦ ਇਹ ਕੁੜੀ, ਬਣਾ ਚੁੱਕੀ ਹੈ IPL 'ਚ ਇਤਿਹਾਸ

PunjabKesari

PunjabKesari

 

PunjabKesari


cherry

Content Editor

Related News