ਗੇਲ ਨੇ ਨਿੱਜੀ ਕਾਰਨਾਂ ਨਾਲ ਕੈਰੇਬੀਅਨ ਪ੍ਰੀਮੀਅਰ ਲੀਗ ਤੋਂ ਨਾਂ ਲਿਆ ਵਾਪਸ

Tuesday, Jun 23, 2020 - 08:47 PM (IST)

ਗੇਲ ਨੇ ਨਿੱਜੀ ਕਾਰਨਾਂ ਨਾਲ ਕੈਰੇਬੀਅਨ ਪ੍ਰੀਮੀਅਰ ਲੀਗ ਤੋਂ ਨਾਂ ਲਿਆ ਵਾਪਸ

ਨਵੀਂ ਦਿੱਲੀ- ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਖਿਡਾਰੀਆਂ ਦਾ ਡ੍ਰਾਫਟ ਹੋਣ ਤੋਂ ਇਕ ਦਿਨ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਕੈਰੇਬੀਆਈ ਪ੍ਰੀਮੀਅਰ ਲੀਗ ਤੋਂ ਨਾਂ ਵਾਪਸ ਲੈ ਲਿਆ। ਸਰਕਾਰ ਦੀ ਮਨਜ਼ੂਰੀ ਮਿਲਣ 'ਤੇ ਲੀਗ ਤ੍ਰਿਨੀਦਾਦ ਤੇ ਟੋਬੈਗੋ 'ਚ 18 ਅਗਸਤ ਤੋਂ 10 ਸਤੰਬਰ ਤੱਕ ਖੇਡੀ ਜਾਣੀ ਸੀ। ਈ. ਐੱਸ. ਪੀ. ਐੱਨ. ਕ੍ਰਿਕਇੰਫੋ ਦੇ ਅਨੁਸਾਰ- ਗੇਲ ਨੇ ਆਪਣੇ ਈਮੇਲ 'ਚ ਲਿਖਿਆ ਹੈ ਕਿ ਲਾਕਡਾਊਨ ਦੇ ਕਾਰਨ ਉਹ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਨਹੀਂ ਮਿਲ ਸਕਿਆ ਜੋ ਸੇਂਟ ਕਿਟ੍ਰਸ 'ਚ ਹੈ ਤੇ ਉਹ ਜਮੈਕਾ 'ਚ ਸੀ। ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੇ ਲਈ ਬਰੇਕ ਚਾਹੀਦਾ ਹੈ। ਗੇਲ ਦਾ ਕਰਾਰ ਸੇਂਟ ਲੂਸੀਆ ਜਾਉਕਸ ਦੇ ਨਾਲ ਸੀ। ਗੇਲ ਵੈਸਟਇੰਡੀਜ਼ ਦੇ ਲਈ 103 ਟੈਸਟ ਤੇ 301 ਵਨ ਡੇ ਖੇਡ ਚੁੱਕੇ ਹਨ।


author

Gurdeep Singh

Content Editor

Related News