ਪ੍ਰਿਥਵੀ ਤੋਂ ਬਾਅਦ ਗੇਲ ਨੇ ਲਿਆਂਦੀ ਹਨੇਰੀ, ਇਕ ਓਵਰ 'ਚ ਲਗਾਏ ਇੰਨੇ ਚੌਕੇ (ਵੀਡੀਓ)

Friday, Apr 30, 2021 - 10:36 PM (IST)

ਨਵੀਂ ਦਿੱਲੀ- ਠੀਕ ਇਕ ਦਿਨ ਬਾਅਦ ਫਿਰ ਤੋਂ ਆਈ. ਪੀ. ਐੱਲ. 'ਚ ਗੇਂਦਬਾਜ਼ ਦੇ ਇਕ ਹੀ ਓਵਰ 'ਚ ਕ੍ਰਿਸ ਗੇਲ ਨੇ ਹਨੇਰੀ ਲਿਆਂਦੀ। ਇਸ ਤੋਂ ਪਹਿਲਾਂ ਦਿੱਲੀ ਵਲੋਂ ਪ੍ਰਿਥਵੀ ਸ਼ਾਹ ਨੇ ਕੋਲਕਾਤਾ ਦੇ ਸ਼ਿਵਮ ਮਾਵੀ ਨੂੰ ਇਕ ਓਵਰ 'ਚ 6 ਚੌਕੇ ਲਗਾਏ ਤਾਂ ਇਸ ਦੌਰਾਨ ਸ਼ੁੱਕਰਵਾਰ ਨੂੰ ਪੰਜਾਬ ਦੇ ਕ੍ਰਿਸ ਗੇਲ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਕਾਈਲ ਜੇਮਿਸਨ ਦੇ ਇਕ ਓਵਰ 'ਚ ਪੰਜ ਚੌਕੇ ਲਗਾ ਦਿੱਤੇ। ਗੇਲ ਜਦੋਂ ਕ੍ਰੀਜ਼ 'ਤੇ ਆਇਆ ਤਾਂ ਪੰਜਾਬ ਆਪਣਾ ਪਹਿਲਾ ਵਿਕਟ ਗੁਆ ਚੁੱਕਿਆ ਸੀ। ਗੇਲ ਨੇ ਆਪਣਾ ਬੱਲਾ ਨਹੀਂ ਰੋਕਿਆ। ਪਹਿਲੀਆਂ 2 ਗੇਂਦਾਂ 'ਚ ਸਿੰਗਲ ਦੌੜ ਲੈਣ ਤੋਂ ਬਾਅਦ ਉਨ੍ਹਾਂ ਨੇ ਚੌਕੇ ਲਗਾਏ।

ਇਹ ਖ਼ਬਰ ਪੜ੍ਹੋ-  ਭਰੋਸਾ ਦਿਵਾਓ ਤਾਂ ਚਮਤਕਾਰ ਕਰ ਸਕਦੈ ਪ੍ਰਿਥਵੀ ਸ਼ਾਹ : ਪੰਤ


ਦੱਸ ਦੇਈਏ ਕਿ ਸੀਜ਼ਨ 'ਚ ਗੇਲ ਅਜੇ ਤੱਕ 7 ਮੁਕਾਬਲਿਆਂ 'ਚ 27 ਦੀ ਔਸਤ ਨਾਲ 165 ਦੌੜਾਂ ਬਣਾ ਚੁੱਕਿਆ ਹੈ। ਉਸਦੀ ਸਟ੍ਰਾਈਕ ਰੇਟ 133 ਦੇ ਕੋਲ ਹੈ। ਇਸ ਦੌਰਾਨ ਉਸਦੇ ਬੱਲੇ ਤੋਂ ਹੁਣ ਤੱਕ 19 ਚੌਕੇ ਤੇ 7 ਛੱਕੇ ਲੱਗ ਚੁੱਕੇ ਹਨ।

PunjabKesari

ਇਹ ਖ਼ਬਰ ਪੜ੍ਹੋ- PBKS v RCB : ਪੂਰਨ ਚੌਥੀ ਵਾਰ '0' 'ਤੇ ਆਊਟ, ਬਣਾਇਆ ਇਹ ਅਜੀਬ ਰਿਕਾਰਡ


ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 26ਵਾਂ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਪੰਜਾਬ ਕਿੰਗਜ਼ ਵਿਚਾਲੇ ਅਹਿਮਦਾਬਾਦ 'ਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਬੈਂਗਲੁਰੂ ਨੂੰ 180 ਦੌੜਾਂ ਦਾ ਟੀਚਾ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News