ਭਾਰਤ ਦੇ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਕੋਚਾਂ ਦਾ ਐਲਾਨ! BCCI ਨੇ 3 ਦਿੱਗਜਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Monday, Jun 17, 2024 - 12:24 PM (IST)
ਨਵੀਂ ਦਿੱਲੀ : ਅਮਰੀਕਾ ਅਤੇ ਵੈਸਟਇੰਡੀਜ਼ ਵਿਚ ਚੱਲ ਰਹੇ ICC ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਟੀਮ ਇੰਡੀਆ ਵਿਚ ਬਦਲਾਅ ਹੋਣ ਜਾ ਰਿਹਾ ਹੈ। ਦਰਅਸਲ, ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ। ਜੁਲਾਈ ਤੋਂ ਕੋਈ ਨਵਾਂ ਵਿਅਕਤੀ ਇਹ ਵੱਡੀ ਜ਼ਿੰਮੇਵਾਰੀ ਸੰਭਾਲੇਗਾ। BCCI ਨੇ ਨਵੇਂ ਮੁੱਖ ਕੋਚ ਲਈ 27 ਮਈ ਤੱਕ ਅਰਜ਼ੀਆਂ ਮੰਗੀਆਂ ਸਨ। ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਦੇ ਨਾਲ ਹੀ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੋਚ ਦਾ ਵੀ ਖੁਲਾਸਾ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ- ਬਾਗੇਸ਼ਵਰ ਧਾਮ ਪੁੱਜੇ ਸੰਜੇ ਦੱਤ, ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਬੋਲੇ ਫਿਰ ਆਵਾਗਾਂ ਦੁਬਾਰਾ
ਇਸ ਨੂੰ BCCI ਬਣਾਏਗਾ ਭਾਰਤ ਦਾ ਨਵਾਂ ਕੋਚ
ਆਈ. ਪੀ. ਐੱਲ. 2024 ਦੌਰਾਨ, ਅਜਿਹੀਆਂ ਖ਼ਬਰਾਂ ਆਈਆਂ ਸਨ ਕਿ BCCI ਨੇ ਨਵੇਂ ਮੁੱਖ ਕੋਚ ਲਈ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨਾਲ ਸੰਪਰਕ ਕੀਤਾ ਸੀ। ਕੇਕੇਆਰ ਬਨਾਮ ਸਨਰਾਈਜ਼ਰਸ ਹੈਦਰਾਬਾਦ ਫਾਈਨਲ ਤੋਂ ਬਾਅਦ BCCI ਸਕੱਤਰ ਜੈ ਸ਼ਾਹ ਨੂੰ ਗੰਭੀਰ ਨਾਲ ਕਾਫੀ ਸਮੇਂ ਤੱਕ ਗੱਲ ਕਰਦੇ ਦੇਖਿਆ ਗਿਆ। ਇਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਕਿਆਸਅਰਾਈਆਂ ਦਾ ਬਾਜ਼ਾਰ ਹੋਰ ਵੀ ਗਰਮ ਹੋ ਗਿਆ ਹੈ। ਹੁਣ ਆਖਿਰਕਾਰ ਇਸ ਨੂੰ ਮਨਜ਼ੂਰੀ ਮਿਲ ਗਈ ਹੈ। ਖ਼ਬਰ ਮੁਤਾਬਕ, ਗੌਤਮ ਗੰਭੀਰ ਨੂੰ ਜੂਨ ਦੇ ਅੰਤ ਤੱਕ ਟੀਮ ਇੰਡੀਆ ਦਾ ਅਗਲਾ ਮੁੱਖ ਕੋਚ ਐਲਾਨਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਗੰਭੀਰ ਜਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਦਿੱਗਜ ਕ੍ਰਿਕਟਰ ਟੀਮ ਦੇ ਸਹਾਇਕ ਕੋਚ ਹੋਣਗੇ
ਖ਼ਬਰਾਂ ਆ ਰਹੀਆਂ ਹਨ ਕਿ BCCI ਇਸ ਵਾਰ ਭਾਰਤੀ ਕ੍ਰਿਕਟ ਟੀਮ ਪ੍ਰਬੰਧਨ 'ਚ ਇੱਕ ਅਨੁਭਵੀ ਨੂੰ ਨਿਯੁਕਤ ਕਰਨ ਜਾ ਰਿਹਾ ਹੈ। ਅਜਿਹੇ 'ਚ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਦੀ ਜ਼ਿੰਮੇਵਾਰੀ ਯੁਵਰਾਜ ਸਿੰਘ ਨੂੰ ਸੌਂਪੀ ਜਾ ਸਕਦੀ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਉਸ ਨੇ ਕੋਚਿੰਗ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੂੰ ਫੀਲਡਿੰਗ ਕੋਚ ਬਣਾਇਆ ਜਾ ਸਕਦਾ ਹੈ, ਜਦਕਿ ਅਨੁਭਵੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਗੇਂਦਬਾਜ਼ੀ ਕੋਚ ਬਣਾਇਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ- ਬਾਬਰ ਆਜ਼ਮ ਦਾ ਧੋਨੀ ਨੂੰ ਵੱਡਾ ਝਟਕਾ! ਅਜਿਹਾ ਕਰਕੇ ਰਚਿਆ ਇਤਿਹਾਸ
ਜੁਲਾਈ 2024 ਤੋਂ ਦਸੰਬਰ 2027 ਤੱਕ ਹੋਵੇਗਾ ਅਗਲੇ ਕੋਚ ਦਾ ਕਾਰਜਕਾਲ
ਜਦੋਂ BCCI ਵੱਲੋਂ ਨਵੇਂ ਮੁੱਖ ਕੋਚ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਤਾਂ ਕਾਰਜਕਾਲ ਦੀ ਮਿਆਦ ਜੁਲਾਈ 2024 ਤੋਂ ਦਸੰਬਰ 2027 ਤੱਕ ਦੱਸੀ ਗਈ ਸੀ। ਜੇਕਰ ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣਦੇ ਹਨ ਤਾਂ ਉਹ ਇਸ ਟੀਮ ਨਾਲ ਤਿੰਨ ਸਾਲ ਤੱਕ ਜੁੜੇ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।