ਗੌਤਮ ਗੰਭੀਰ ਨੇ Vidoe ਸ਼ੇਅਰ ਕਰਕੇ ਪਾਕਿਸਤਾਨ 'ਤੇ ਇਕ ਵਾਰ ਫਿਰ ਲਈ ਚੁਟਕੀ, ਜਾਣੋ ਕੀ ਕਿਹਾ
Tuesday, Oct 01, 2019 - 10:47 AM (IST)

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਓਪਨਰ ਅਤੇ ਈਸਟ ਦਿੱਲੀ ਤੋਂ ਮੌਜੂਦਾ ਬੀ.ਜੇ.ਪੀ. ਸੰਸਦ ਮੈਂਬਰ ਗੌਤਮ ਗੰਭੀਰ ਆਪਣੇ ਤਾਬੜਤੋੜ ਬਿਆਨਾਂ ਲਈ ਜਾਣੇ ਜਾਂਦੇ ਹਨ। ਉਹ ਅਕਸਰ ਪਾਕਿਸਤਾਨ ਦੇਸ਼ ਅਤੇ ਉਨ੍ਹਾਂ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ 'ਤੇ ਬਿਆਨ ਦਿੰਦੇ ਰਹਿੰਦੇ ਹਨ। ਉਨ੍ਹਾਂ ਨੇ ਇਕ ਵਾਰ ਫਿਰ ਪਾਕਿਸਤਾਨ ਦੇਸ਼ 'ਤੇ ਚੁਟਕੀ ਲਈ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਉਨ੍ਹਾਂ ਨੇ ਲਿਖਿਆ ਹੈ, ''ਇੰਨਾ ਕਸ਼ਮੀਰ ਕਿ ਕਰਾਚੀ ਭੁੱਲ ਗਏ।'
Itna Kashmir kiya ke Karachi bhool gaye 👏👏😀 pic.twitter.com/TRqqe0s7qd
— Gautam Gambhir (@GautamGambhir) September 30, 2019
ਦਰਅਸਲ ਇਸ ਵੀਡੀਓ 'ਚ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਬਸ ਸਟੇਡੀਅਮ 'ਚ ਜਾ ਰਹੀ ਹੈ। ਇੱਥੇ ਟੀਮ ਦੀ ਬਸ ਦੀ ਜ਼ਬਰਦਸਤ ਸੁਰੱਖਿਆ ਦੇਖਣ ਨੂੰ ਮਿਲੀ ਹੈ। ਵੀਡੀਓ 'ਚ ਬੱਸ ਤੋਂ ਕਾਫੀ ਗੱਡੀਆਂ ਦੇਖਣ ਨੂੰ ਮਿਲ ਰਹੀਆਂ ਹਨ ਜਦਕਿ ਬੱਸ ਦੇ ਪਿੱਛੇ ਵੀ ਕਾਫੀ ਗੱਡੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਨੌਜਵਾਨਾਂ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾਇਆ ਹੈ। ਇਸ 'ਚ ਨੌਜਵਾਨ ਪਾਕਿਸਤਾਨ ਦਾ ਮਜ਼ਾਕ ਬਣਾਉਂਦੇ ਦਿਸ ਰਹੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਲਈ ਕੁਝ ਵੀ ਚੰਗਾ ਨਹੀਂ ਰਿਹਾ। ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੰ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾ ਰੱਦ ਕਰ ਦਿੱਤਾ ਗਿਆ।