ਗੰਭੀਰ ਨੇ ਨੀਲਾਮੀ ਤੋਂ ਬਾਅਦ IPL 'ਚ KKR ਦੇ ਕਮਜ਼ੋਰ ਪੱਖ 'ਤੇ ਦਿੱਤਾ ਇਹ ਬਿਆਨ

Friday, Dec 20, 2019 - 03:51 PM (IST)

ਗੰਭੀਰ ਨੇ ਨੀਲਾਮੀ ਤੋਂ ਬਾਅਦ IPL 'ਚ KKR ਦੇ ਕਮਜ਼ੋਰ ਪੱਖ 'ਤੇ ਦਿੱਤਾ ਇਹ ਬਿਆਨ

ਨਵੀਂ ਦਿੱਲੀ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਾਬਕਾ ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੈੱਲ.) ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਕੋਲ ਬੈਕ ਅਪ ਦੇ ਜ਼ਿਆਦਾ ਬਦਲ ਨਹੀਂ ਹਨ ਅਤੇ ਟੀਮ ਪ੍ਰਬੰਧਨ ਨੂੰ ਖਿਡਾਰੀਆਂ ਦੀ ਨੀਲਾਮੀ 'ਚ ਹਰਫਨਮੌਲਾ 'ਤੇ ਬੋਲੀ ਲਾਉਣੀ ਚਾਹੀਦੀ ਸੀ। ਕੋਲਕਾਤਾ ਟੀਮ ਨੇ ਪੈਟ ਕਮਿੰਸ ਨੂੰ 15.50 ਕਰੋੜ ਰੁਪਏ 'ਚ ਖਰੀਦਿਆ ਜਿਸ ਨਾਲ ਉਹ ਆਈ. ਪੀ. ਐੱਲ. ਨੀਲਾਮੀ ਦੇ ਇਤਿਹਾਸ 'ਚ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣ ਗਏ ਹਨ।
PunjabKesari
ਕੇ. ਕੇ. ਆਰ. ਨੇ ਇੰਗਲੈਂਡ ਦੇ ਵਰਲਡ ਕੱਪ ਜੇਤੂ ਇਓਨ ਮੋਰਗਨ ਨੂੰ ਪੰਜ ਕਰੋੜ 25 ਲੱਖ ਰੁਪਏ 'ਚ ਅਤੇ ਭਾਰਤੀ ਸਪਿਨਰ ਵਰੁਣ ਚਕਰਵਰਤੀ ਨੂੰ 4 ਕਰੋੜ ਰੁਪਏ 'ਚ ਖਰੀਦਿਆ। ਗੰਭੀਰ ਨੇ ਪੱਤਰਕਾਰਾਂ ਨੂੰ ਕਿਹਾ, ''ਜੇਕਰ ਅਸੀਂ ਟੀਮ ਨੂੰ ਪੂਰੇ ਨਜ਼ਰੀਏ ਤੋਂ ਦੇਖੀਏ ਤਾਂ ਆਂਦਰੇ ਰਸੇਲ, ਈਓਨ ਮੋਗਰਨ ਜਾਂ ਸੁਨੀਲ ਨਾਰਾਇਣ ਦਾ ਕੋਈ ਬਦਲ ਨਹੀਂ ਹੈ। ਇਓਨ ਮੋਰਗਨ ਨੂੰ ਸੱਟ ਲੱਗਣ 'ਤੇ ਟੀਮ ਦੇ ਕੋਲ ਮਿਡਲ ਆਰਡਰ ਦਾ ਕੋਈ ਬੱਲੇਬਾਜ਼ ਨਹੀਂ ਹੈ।''
PunjabKesari
ਕੇ. ਕੇ. ਆਰ. ਨੂੰ 2012 ਅਤੇ 2014 'ਚ ਖਿਤਾਬ ਦਿਵਾ ਚੁੱਕੇ ਗੌਤਮ ਗੰਭੀਰ ਨੇ ਕਿਹਾ, ''ਪੈਟ ਕਮਿੰਸ ਦੇ ਸੱਟ ਦਾ ਸ਼ਿਕਾਰ ਹੋਣ 'ਤੇ ਲੋਕੀ ਫਰਗਿਊਸਨ ਹਨ ਪਰ ਟਾਪ ਆਰਡਰ 'ਚ ਕੋਈ ਬਦਲ ਨਹੀਂ ਹੈ।'' ਉਨ੍ਹਾਂ ਨੇ ਉਮੀਦ ਜਤਾਈ ਕਿ ਕਮਿੰਸ ਆਪਣੇ ਦਮ 'ਤੇ ਕੁਝ ਮੈਚ ਜਿੱਤਾ ਕੇ ਆਪਣੀ ਕੀਮਤ ਨੂੰ ਸਹੀ ਸਾਬਤ ਕਰਨਗੇ।


author

Tarsem Singh

Content Editor

Related News