ਗੌਤਮ ਗੰਭੀਰ ਨੇ ਰਾਮ ਮੰਦਰ ਨਿਰਮਾਣ ਲਈ ਦਿੱਤਾ 1 ਕਰੋੜ ਰੁਪਏ ਦਾ ਦਾਨ

Friday, Jan 22, 2021 - 10:30 AM (IST)

ਗੌਤਮ ਗੰਭੀਰ ਨੇ ਰਾਮ ਮੰਦਰ ਨਿਰਮਾਣ ਲਈ ਦਿੱਤਾ 1 ਕਰੋੜ ਰੁਪਏ ਦਾ ਦਾਨ

ਨਵੀਂ ਦਿੱਲੀ : ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਕੰਮ ਜਾਰੀ ਹੈ ਅਤੇ ਇਸ ਲਈ ਟਰੱਸਟ ਵੱਲੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਇਸ ਵਿਚ ਆਪਣਾ ਯੋਗਦਾਨ ਦਿੱਤਾ ਹੈ ਅਤੇ 1 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਵੀਰਵਾਰ ਨੂੰ ਗੌਤਮ ਗੰਭੀਰ ਨੇ ਸ਼੍ਰੀ ਰਾਮ ਜਨਮਭੂਮੀ ਤੀਰਥਖੇਤਰ ਟਰੱਸਟ ਦੇ ਸੰਤਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਵੱਲੋਂ ਸਹਿਯੋਗ ਰਾਸ਼ੀ ਦਿੱਤੀ।

ਇਹ ਵੀ ਪੜ੍ਹੋ: ਇੰਝ ਖਾਓ ਮੀਟ, ਆਂਡਾ ਤਾਂ ਨਹੀਂ ਹੋਵੇਗਾ ਇੰਫੈਕਸ਼ਨ ਦਾ ਖ਼ਤਰਾ, FSSAI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਜ਼ਿਕਰਯੋਗ ਹੈ ਕਿ ਰਾਮ ਮੰਦਰ ਦੇ ਟਰੱਸਟ ਅਤੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਦੇਸ਼ ਪਰ ਤੋਂ ਚੰਦਾ ਇਕੱਠਾ ਕਰਣ ਦਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਤਹਿਤ ਕਰੀਬ 5 ਲੱਖ ਪਰਿਵਾਰਾਂ ਕੋਲ ਪਹੁੰਚਣ ਦਾ ਟੀਚਾ ਹੈ ਤਾਂ ਕਿ ਰਾਮ ਮੰਦਰ ਨਿਰਮਾਣ ਲਈ ਧਨਰਾਸ਼ੀ ਇਕੱਠੀ ਕੀਤੀ ਜਾ ਸਕੇ। ਰਾਮ ਮੰਦਰ ਨਿਰਮਾਣ ਲਈ ਚੰਦਾ ਇਕੱਠਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ 14 ਜਨਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ ਹੈ। ਉਨ੍ਹਾਂ ਨੇ ਮੰਦਰ ਨਿਰਮਾਣ ਲਈ ਸਭ ਤੋਂ ਪਹਿਲਾਂ ਚੰਦਾ ਦਿੱਤਾ ਅਤੇ ਇਸ ਮੁਹਿੰਮ ਨੂੰ ਹਰੀ ਝੰਡੀ ਵਿਖਾਈ। ਉਨ੍ਹਾਂ ਨੇ ਟਰੱਸਟ ਨੂੰ 5 ਲੱਖ ਰੁਪਏ ਦਾ ਚੰਦਾ ਦਿੱਤਾ ਹੈ। 

ਇਹ ਵੀ ਪੜ੍ਹੋ: ਕੰਗਾਰੂਆਂ ਨੂੰ ਹਰਾ ਟੀਮ ਪਰਤੀ ਭਾਰਤ, ਰਹਾਣੇ ਦਾ ਮੁੰਬਈ ’ਚ ਢੋਲ ਢਮੱਕਿਆਂ ਨਾਲ ਸ਼ਾਨਦਾਰ ਸਵਾਗਤ (ਵੀਡੀਓ)

ਗੌਤਮ ਗੰਭੀਰ ਦੇ ਕ੍ਰਿਕਟਰ ਕੈਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਹੁਣ ਤੱਕ 58 ਟੈਸਟ ਮੈਚ, 147 ਵਨਡੇ ਮੈਚ ਅਤੇ 37 ਟੀ20 ਇੰਟਰਨੈਸ਼ਨਡ ਮੈਚ ਖੇਡੇ ਹਨ। ਗੰਭੀਰ ਨੇ 58 ਟੈਸਟ ਮੈਚਾਂ ਵਿਚ 41.96 ਦੀ ਔਸਤ ਨਾਲ 4145 ਦੌੜਾਂ ਬਣਾਈਆਂ। ਇਨ੍ਹਾਂ ਵਿਚ 9 ਸੈਂਕੜੇ ਵੀ ਸ਼ਾਮਲ ਹਨ। ਗੌਤਮ ਗੰਭੀਰ ਨੇ ਖੇਡਕਾਲ ਦੌਰਾਨ 2 ਵਿਸ਼ਵ ਕੱਪ (ਟੀ20 ਵਿਸ਼ਵ ਕੱਪ 2007, ਵਨਡੇ ਵਿਸ਼ਵ ਕੱਪ 2011) ਜਿੱਤੇ। ਗੰਭੀਰ ਇਨ੍ਹਾਂ ਦੋਵਾਂ ਹੀ ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਦੇ ਸਿਖ਼ਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। 

ਇਹ ਵੀ ਪੜ੍ਹੋ: ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਵਿਰਾਟ ਕੋਹਲੀ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾ, ਤਸਵੀਰਾਂ ਵਾਇਰਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News