ਸੈਨੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੰਭੀਰ ਨੇ ਬੇਦੀ ਅਤੇ ਚੌਹਾਨ ਨੂੰ ਲਿਆ ਲੰਮੇ ਹੱਥੀਂ
Sunday, Aug 04, 2019 - 12:29 PM (IST)

ਨਵੀਂ ਦਿੱਲੀ— ਗੌਤਮ ਗੰਭੀਰ ਨੇ ਨਵਦੀਪ ਸੈਨੀ ਦੇ ਵੈਸਟਇੰਡੀਜ਼ ਦੇ ਖਿਲਾਫ ਪਹਿਲੇ ਟੀ-20 ਕੌਮਾਂਤਰੀ ਮੈਚ 'ਚ ਸ਼ਾਨਦਾਰ ਡੈਬਿਊ ਦੇ ਬਾਅਦ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਅਤੇ ਚੇਤਨ ਚੌਹਾਨ 'ਤੇ ਤਿੱਖਾ ਹਮਲਾ ਕੀਤਾ ਹੈ। ਇਸ 26 ਸਾਲਾ ਤੇਜ਼ ਗੇਂਦਬਾਜ਼ ਨੇ ਸ਼ਨੀਵਾਰ ਨੂੰ 17 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ ਅਤੇ ਲਾਡੇਰਹਿਲ 'ਚ ਭਾਰਤ ਦੀ 4 ਵਿਕਟਾਂ ਦੀ ਜਿੱਤ ਦੇ ਸਟਾਰ ਰਹੇ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੰਭੀਰ ਨੇ ਬੇਦੀ ਅਤੇ ਚੌਹਾਨ 'ਤੇ ਦੋਸ਼ ਲਾਇਆ ਸੀ ਕਿ ਇਨ੍ਹਾਂ ਦੋਹਾਂ ਨੇ ਦਿੱਲੀ ਦੀ ਰਣਜੀ ਟੀਮ 'ਚ ਸੈਨੀ ਦੇ ਪ੍ਰਵੇਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਗੰਭੀਰ ਨੇ ਟਵੀਟ ਕੀਤਾ, ''ਨਵਦੀਪ ਸੈਨੀ ਨੇ ਭਾਰਤ ਲਈ ਡੈਬਿਊ ਕਰਨ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੁਸੀਂ ਗੇਂਦਬਾਜ਼ੀ ਕਰਨ ਤੋਂ ਪਹਿਲਾਂ ਹੀ ਬਿਸ਼ਨ ਸਿੰਘ ਬੇਦੀ ਅਤੇ ਚੇਤਨ ਚੌਹਾਨ ਨੂੰ ਆਊਟ ਕਰਕੇ ਦੋ ਵਿਕਟਾਂ ਲਈਆਂ। ਜਿਸ ਖਿਡਾਰੀ ਦੇ ਮੈਦਾਨ 'ਤੇ ਕਦਮ ਰੱਖਣ ਤੋਂ ਪਹਿਲਾਂ ਹੀ ਜਿਨ੍ਹਾਂ ਨੇ ਉਸ ਦੇ ਕ੍ਰਿਕਟ ਕਰੀਅਰ ਦੇ ਖਤਮ ਹੋਣ ਦੀ ਗੱਲ ਕਹਿ ਦਿੱਤੀ ਹੋਵੇ ਉਸ ਖਿਡਾਰੀ ਨੂੰ ਡੈਬਿਊ ਕਰਦੇ ਹੋਏ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਸ਼ਰਮ ਆਉਣੀ ਚਾਹੀਦੀ ਹੈ।
ਨਵਦੀਪ ਨੇ ਵੀ ਆਪਣੇ ਡੈਬਿਊ ਮੈਚ ਦੇ ਪਹਿਲੇ ਹੀ ਓਵਰ 'ਚ ਦੋ ਵਿਕਟਾਂ ਲੈ ਕੇ ਰਿਕਾਰਡ ਬਣਾਇਆ ਹੈ। ਸੈਨੀ ਜਦੋਂ ਗੇਂਦਬਾਜ਼ੀ ਕਰਨ ਆਏ ਸਨ ਤਾਂ ਕ੍ਰੀਜ਼ 'ਤੇ ਪੋਲਾਰਡ ਅਤੇ ਨਿਕੋਲਸ ਪੂਰਨ ਖੇਡ ਰਹੇ ਸਨ। ਬੋਰਡ 'ਤੇ ਸਕੋਰ 22 ਦੌੜਾਂ ਸੀ, ਉਸੇ ਸਮੇਂ ਸੈਨੀ ਨੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਛੱਕਾ ਖਾਣ ਦੇ ਬਾਅਦ , ਚੌਥੀ ਗੇਂਦ 'ਤੇ ਪਹਿਲਾਂ ਪੂਰਨ ਨੂੰ ਪਵੇਲੀਅਨ ਪਰਤਾਇਆ ਤਾਂ ਉਸ ਨੇ ਅਗਲੀ ਹੀ ਗੇਂਦ 'ਤੇ ਹੇਟਮਾਇਰ ਨੂੰ ਵੀ ਬੋਲਡ ਕਰ ਦਿੱਤਾ। ਪੂਰਨ ਤਾਂ 20 ਤੋਂ ਅਤੇ ਹੇਟਮਾਇਰ ਸਿਫਰ 'ਤੇ ਪਲੇਵੀਅਨ ਪਰਤੇ। ਇਸ ਤੋਂ ਬਾਅਦ ਸੈਨੀ ਨੇ ਆਖਰੀ ਓਵਰ 'ਚ ਪੋਲਾਰਡ ਦਾ ਵਿਕਟ ਕੱਢਿਆ। ਇਸ ਤਰ੍ਹਾਂ ਸੈਣੀ ਦਾ ਗੇਂਦਬਾਜ਼ੀ ਅੰਕੜਾ 4-1-17-3 ਰਿਹਾ।