ਹਾਰਦਿਕ ਤੇ ਰਾਹੁਲ ਦੇ ਵਿਵਾਦ ''ਤੇ ਫੈਸਲਾ ਕਰਨਾ ਮੇਰਾ ਕੰਮ ਨਹੀਂ : ਗੰਭੀਰ

01/22/2019 7:59:01 PM

ਬੈਂਗਲੁਰੂ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਹੈ ਕਿ ਉਸ ਨੇ ਕੋਚਿੰਗ ਕਰਨ ਦੇ ਬਾਰੇ ਵਿਚ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਪਰ ਉਹ ਜਲਦੀ ਹੀ ਇਸ ਬਾਰੇ ਵਿਚ ਫੈਸਲਾ ਕਰੇਗਾ। 
ਗੰਭੀਰ ਨੇ ਇੱਥੇ ਇਕ ਪ੍ਰਮੋਸ਼ਨਲ ਪ੍ਰੋਗਰਾਮ ਵਿਚ ਕਿਹਾ, ''ਮੈਂ ਦਸੰਬਰ ਵਿਚ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ ਸੀ ਪਰ ਭਵਿੱਖ ਵਿਚ ਮੈਨੂੰ ਕੋਚ ਬਣਨਾ ਹੈ ਜਾਂ ਨਹੀਂ, ਇਸ ਬਾਰੇ ਵਿਚ ਅਜੇ ਫੈਸਲਾ ਕਰਨਾ ਬਾਕੀ ਹੈ।''

PunjabKesari

ਆਲਰਾਊਂਡਰ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਦੇ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਦੇ ਸਵਾਲ 'ਤੇ ਗੰਭੀਰ ਨੇ ਕਿਹਾ, ''ਕੋਈ ਵੀ ਫੈਸਲਾ ਕਰਨਾ ਬੀ. ਸੀ. ਸੀ. ਆਈ. ਦਾ ਕੰਮ ਹੈ। ਸਿ ਮਾਮਲੇ ਵਿਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਗਾ।''


Related News