ਗੈਰੀ ਸੋਬਰਸ : 21 ਸਾਲ ਦੀ ਉਮਰ ''ਚ ਲਾਇਆ ਤੀਹਰਾ ਸੈਂਕੜਾ, 36 ਸਾਲ ਬਰਕਰਾਰ ਰਿਹਾ ਰਿਕਾਰਡ
Tuesday, Jul 28, 2020 - 01:19 AM (IST)

ਨਵੀਂ ਦਿੱਲੀ- ਵਿਜ਼ਡਨ ਦੇ ਸਦੀ ਦੇ 5 ਮਹਾਨ ਕ੍ਰਿਕਟਰਾਂ ਵਿਚੋਂ ਇਕ ਗੈਰੀ ਸੋਬਰਸ ਜਦੋਂ 21 ਸਾਲ ਦਾ ਸੀ ਤਦ ਉਸਦੇ ਨਾਂ 'ਤੇ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਾਉਣ ਦਾ ਰਿਕਾਰਡ ਦਰਜ ਹੋ ਗਿਆ ਸੀ। ਪਾਕਿਸਤਾਨ ਵਿਰੁੱਧ 1957 ਵਿਚ ਕਿੰਗਸਟਨ ਦੇ ਮੈਦਾਨ 'ਤੇ ਗੈਰੀ ਸੋਬਰਸ ਨੇ 365 ਦੌੜਾਂ ਬਣਾਈਆਂ ਸਨ। ਇਹ ਟੈਸਟ ਕ੍ਰਿਕਟ ਵਿਚ 36 ਸਾਲ ਤਕ ਬੈਸਟ ਸਕੋਰ ਬਰਕਰਾਰ ਰਿਹਾ ਜਦੋਂ ਤਕ ਕਿ ਬ੍ਰਾਇਨ ਲਾਰਾ (375) ਨੇ ਇਸ ਨੂੰ ਤੋੜ ਨਹੀਂ ਦਿੱਤਾ। 1968 ਵਿਚ ਗੈਰੀ ਵਿਸ਼ਵ ਦਾ ਸਭ ਤੋਂ ਅਜਿਹਾ ਪਹਿਲਾ ਬੱਲੇਬਾਜ਼ ਬਣਿਆ ਸੀ, ਜਿਸ ਨੇ ਫਰਸਟ ਕਲਾਸ ਕ੍ਰਿਕਟ ਦੇ 1 ਓਵਰ ਵਿਚ 6 ਛੱਕੇ ਲਾਏ ਸਨ।
ਗੈਰੀ ਜਦੋਂ 28 ਜੁਲਾਈ 1938 ਨੂੰ ਜਨਮਿਆ ਤਾਂ ਉਸਦੇ ਦੋਵੇਂ ਹੱਥਾਂ ਦੀਆਂ 6-6 ਉਂਗਲੀਆਂ ਸਨ। ਉਹ ਜਦੋਂ ਤਕ 14 ਸਾਲ ਦਾ ਹੋਇਆ ਤਦ ਉਸ ਨੇ ਖੁਦ ਹੀ ਆਪਣੀਆਂ ਦੋਵੇਂ ਵਾਧੂ ਉਂਗਲੀਆਂ ਕੱਟ ਦਿੱਤੀਆਂ ਸਨ। ਉਸ ਨੂੰ ਫਰਸਟ ਕਲਾਸ ਕ੍ਰਿਕਟ ਖੇਡਣ ਦਾ ਮੌਕਾ 1952 ਵਿਚ ਮਿਲਿਆ। ਕਹਿੰਦੇ ਹਨ ਕਿ ਗੈਰੀ ਦੀ ਜਦੋਂ ਚੋਣ ਹੋਈ ਸੀ ਤਾਂ ਉਹ 16 ਸਾਲ ਦਾ ਸੀ ਤੇ ਨਿਕਰ ਪਹਿਨਦਾ ਸੀ। ਘਰ ਵਾਲਿਆਂ ਕੋਲ ਇੰਨੇ ਵੀ ਪੈਸੇ ਨਹੀਂ ਸੀ ਕਿ ਉਸ ਨੂੰ ਨਵਾਂ ਪਜ਼ਾਮਾ ਲੈ ਕੇ ਦੇ ਸਕਣ। ਆਖਿਰ ਬਾਰਬਾਡੋਸ ਕ੍ਰਿਕਟ ਐਸੋਸੀਏਸ਼ਨ ਨੇ ਗੈਰੀ ਲਈ ਨਵਾਂ ਆਊਟਫਿਟ ਬਣਵਾਇਆ। 1953 ਵਿਚ ਉਸਦਾ ਸਾਹਮਣਾ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਲੀ ਹਟਨ ਨਾਲ ਹੋਇਆ। ਹਟਨ ਨੇ ਗੈਰੀ ਨੂੰ ਇਕ ਬਾਊਂਸਰ ਮਾਰਿਆ, ਜਿਹੜਾ ਕਿ ਉਸਦਾ ਬੱਲਾ ਤੋੜਦੇ ਹੋਏ ਉਸਦੇ ਸਿਰ 'ਤੇ ਜਾ ਲੱਗਾ। ਗੈਰੀ ਨੇ ਆਪਣੀ ਆਟੋਬ੍ਰਾਇਓਗ੍ਰਾਫੀ ਵਿਚ ਲਿਖਿਆ ਸੀ,''ਉਹ ਆਖਰੀ ਵਾਰ ਸੀ ਜਦੋਂ ਮੇਰੇ ਸਿਰ 'ਤੇ ਕੋਈ ਬਾਊਂਸਰ ਲੱਗਾ ।