BCCI ਪ੍ਰਧਾਨ ਬਣਨ ਵਾਲੇ ਦੂਜੇ ਭਾਰਤੀ ਕਪਤਾਨ ਬਣੇ ਗਾਂਗੁਲੀ, ਤੋੜਿਆ 65 ਸਾਲ ਪੁਰਾਣਾ ਰਿਕਾਰਡ
Wednesday, Oct 23, 2019 - 02:55 PM (IST)

ਸਪੋਰਸਟ ਡੈਸਕ— ਦੁਨੀਆ ਦੇ ਸਭ ਤੋਂ ਅਮੀਰ ਬੋਰਡ ਨੂੰ ਆਖ਼ਰਕਾਰ ਸੌਰਵ ਗਾਂਗੁਲੀ ਦੇ ਰੂਪ 'ਚ ਨਵਾਂ ਬੋਰਡ ਪ੍ਰਧਾਨ ਮਿਲ ਗਿਆ। ਬੀ. ਸੀ. ਸੀ. ਆਈ ਨੇ ਆਪਣੇ ਟਵਿਟਰ ਪੇਜ 'ਤੇ ਲਿੱਖਿਆ, ਇਹ ਆਧਿਕਾਰਕ ਹੈ। ਸੌਰਵ ਗਾਂਗੁਲੀ ਨੂੰ ਰਸਮੀ ਰੂਪ ਨਾਲ ਬੀ. ਸੀ. ਸੀ. ਆਈ ਦਾ ਪ੍ਰਧਾਨ ਚੁੱਣਿਆ ਗਿਆ। ਪਹਿਲਾਂ ਟੀਮ ਇੰਡੀਆ ਦੀ ਕਮਾਨ ਫਿਰ ਬੀ. ਸੀ. ਸੀ. ਆਈ ਦੇ ਪ੍ਰਧਾਨ ਬਣਨ ਵਾਲੇ ਦਾਦਾ 65 ਸਾਲ ਪੁਰਾਣਾ ਇਤਿਹਾਸ ਦੋਹਰਾ ਰਹੇ ਹਨ। ਦਰਅਸਲ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਦੂਜੇ ਅਜਿਹੇ ਕਪਤਾਨ ਹਨ ਜੋ ਬੀ. ਸੀ. ਸੀ. ਆਈ ਦੇ ਪ੍ਰਧਾਨ ਬਣੇ।
It's official - @SGanguly99 formally elected as the President of BCCI pic.twitter.com/Ln1VkCTyIW
— BCCI (@BCCI) October 23, 2019
ਵਿਜ਼ੀ ਸਨ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣਨ ਵਾਲੇ ਪਹਿਲੇ ਕਪਤਾਨ
ਸੌਰਵ ਗਾਂਗੁਲੀ 65 ਸਾਲ ਬਾਅਦ ਅਜਿਹੇ ਪਹਿਲੇ ਕ੍ਰਿਕਟਰ ਹਨ ਜੋ ਬੀ. ਸੀ. ਸੀ. ਆਈ ਦੇ ਪ੍ਰਧਾਨ ਦੇ ਅਹੁਦੇ 'ਤੇ ਕਾਬਜ ਹੋਏ ਹਨ। ਸੌਰਵ ਗਾਂਗੁਲੀ ਤੋਂ ਪਹਿਲਾਂ ਭਾਰਤੀ ਕਪਤਾਨ ਟੈਸਟ ਕ੍ਰਿਕਟਰ ਦੇ ਤੌਰ 'ਤੇ ''ਵਿਜ਼ੀ'' ਦੇ ਨਾਂ ਨਾਲ ਮਸ਼ਹੂਰ ਲੈਂਫਟੀਨੈਂਟ ਕਰਨਲ ਸਰ ਵਿਜੇ ਆਨੰਦ ਗਜਪਤੀ ਰਾਜੂ ਬੀ. ਸੀ. ਸੀ. ਆਈ ਦੇ ਪ੍ਰਧਾਨ ਬਣੇ ਸਨ। ਵਿਜੀ ਨੂੰ ਸਾਲ 1954 'ਚ ਬੀ. ਸੀ. ਸੀ. ਆਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ ਕਰੀਬ ਤਿੰਨ ਸਾਲ 1954 ਤੋਂ 1956 ਤਕ) ਇਸ ਅਹੁਦੇ 'ਤੇ ਰਹੇ। ਵਿਜੀ ਨੇ ਬੀ. ਸੀ. ਸੀ. ਆਈ ਪ੍ਰਧਾਨ ਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਟੀਮ ਇੰਡੀਆ ਦੀ ਕਮਾਨ ਵੀ ਸਾਂਭੀ ਸੀ।
ਟੈਸਟ ਟੀਮ ਦੇ ਰਹੇ ਹਨ ਕਪਤਾਨ ਵਿਜੀ
ਇਸ ਤੋਂ ਪਹਿਲਾਂ ''ਵਿਜੀ'' ਦੇ ਨਾਂ ਨਾਲ ਮਸ਼ਹੂਰ ਮਹਾਰਾਜਾ ਕੁਮਾਰ ਵਿਜੇਨਗਰਮ ਨੂੰ 1936 'ਚ ਇੰਗਲੈਂਡ ਦੌਰੇ 'ਤੇ ਗਈ ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ ਸੀ ਜਿੱਥੇ ਉਨ੍ਹਾਂ ਨੇ ਬਤੌਰ ਕਪਤਾਨ ਤਿੰਨ ਟੈਸਟ ਖੇਡੇ। ਟੀਮ ਇੰਡੀਆ ਦੇ ਲੀਟਲ ਮਾਸਟਰ ਕਹੇ ਜਾਣ ਵਾਲੇ ਸੁਨੀਲ ਗਾਵਸਕਰ ਅਤੇ ਸ਼ਿਵਲਾਲ ਯਾਦਵ ਨੂੰ ਵੀ ਇਕ ਵਾਰ ਪ੍ਰਧਾਨ ਅਹੁਦੇ ਦੀ ਕਮਾਨ ਦਿੱਤੀ ਗਈ ਸੀ। ਪਰ ਦੋਨੋਂ ਅੰਤਰਿਮ ਪ੍ਰਧਾਨ ਰਹੇ ਸਨ। ਇਹ ਜ਼ਿੰਮੇਵਾਰੀ ਉਨ੍ਹਾਂ ਨੂੰ 2014 'ਚ ਮਿਲੀ ਸੀ। ਹਾਲਾਂਕਿ ਗਾਵਸਕਰ ਕਦੇ ਫੁੱਲ ਟਾਈਮ ਐਡਮਿਨਿਸਟ੍ਰੇਟਰ ਨਹੀਂ ਬਣੇ।
2000 'ਚ ਸਾਂਭੀ ਟੀਮ ਦੀ ਕਮਾਨ
ਸੌਰਵ ਗਾਂਗੁਲੀ ਨੇ 1992 'ਚ ਭਾਰਤੀ ਕ੍ਰਿਕਟ ਟੀਮ ਲਈ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਸਾਲ 2000 'ਚ ਉਨ੍ਹਾਂ ਨੇ ਟੀਮ ਦੀ ਕਮਾਨ ਸਾਂਭੀ ਅਤੇ ਟੀਮ ਦੇ ਸਫਲ ਕਪਤਾਨਾਂ 'ਚ ਸ਼ਾਮਲ ਰਹੇ। ਗਾਂਗੁਲੀ ਨੇ ਸਾਲ 2000 ਤੋਂ 2005 ਤੱਕ ਟੀਮ ਦੀ ਕਮਾਨ ਸਾਂਭੀ ਅਤੇ 2003 'ਚ ਵਰਲਡ ਕੱਪ ਫਾਈਨਲ 'ਚ ਵੀ ਪੁੱਜੇ।