ਗਾਂਗੁਲੀ ਦੇ ਕਪਤਾਨ ਬਣਨ ਤੋਂ ਪਹਿਲਾਂ ਪਾਕਿ ਨੂੰ ਹਰਾਉਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਨਹੀਂ ਸੀ ਭਾਰਤ : ਅਖਤਰ

Thursday, Oct 17, 2019 - 11:46 AM (IST)

ਗਾਂਗੁਲੀ ਦੇ ਕਪਤਾਨ ਬਣਨ ਤੋਂ ਪਹਿਲਾਂ ਪਾਕਿ ਨੂੰ ਹਰਾਉਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਨਹੀਂ ਸੀ ਭਾਰਤ : ਅਖਤਰ

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਕਿਹਾ ਹੈ ਕਿ ਸੌਰਭ ਗਾਂਗੁਲੀ ਦੇ ਕਪਤਾਨ ਬਣਨ ਤੋਂ ਪਹਿਲਾਂ ਉਸ ਨੂੰ ਕਦੇ ਨਹੀਂ ਲੱਗਦਾ ਸੀ ਕਿ ਭਾਰਤ ਪਾਕਿਸਤਾਨ ਨੂੰ ਹਰਾ ਸਕਦਾ ਹੈ ਅਤੇ 'ਭਾਰਤੀ ਕ੍ਰਿਕਟ 'ਚ ਬਦਲਾਅ' ਦਾ ਸਿਹਰਾ ਉਸ ਨੇ ਬੀ. ਸੀ. ਸੀ. ਆਈ. ਦੇ ਬਣਨ ਵਾਲੇ ਪ੍ਰਧਾਨ ਨੂੰ ਦਿੱਤਾ।

PunjabKesari
ਅਖਤਰ ਨੇ ਕਿਹਾ ਕਿ ਮੈਂ ਮੈਦਾਨ 'ਤੇ ਅਤੇ ਮੈਦਾਨ ਦੇ ਬਾਹਰ ਸੌਰਭ ਗਾਂਗੁਲੀ ਨਾਲ ਕਾਫੀ ਸਮਾਂ ਬਿਤਾਇਆ। ਕੋਲਕਾਤਾ ਨਾਈਟ ਰਾਈਡਰਜ਼ 'ਚ ਉਹ ਮੇਰਾ ਕਪਤਾਨ ਸੀ। ਉਹ ਇਸ ਤਰ੍ਹਾਂ ਦਾ ਵਿਅਕਤੀ ਹੈ, ਜੋ ਭਾਰਤੀ ਕ੍ਰਿਕਟ 'ਚ ਬਦਲਾਅ ਲੈ ਕੇ ਆਇਆ। ਉਸ ਨੇ ਭਾਰਤੀ ਟੀਮ ਦੀ ਮਾਨਸਿਕਤਾ ਬਦਲ ਦਿੱਤੀ। ਉਸ ਦੇ ਕਪਤਾਨ ਬਣਨ ਤੋਂ ਪਹਿਲਾਂ 1997 ਜਾਂ 1998 'ਚ ਮੈਨੂੰ ਕਦੇ ਨਹੀਂ ਲੱਗਾ ਕਿ ਭਾਰਤ ਪਾਕਿਸਤਾਨ ਨੂੰ ਹਰਾਉਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੈ।

ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਸ 'ਚ ਹੁਨਰ ਨੂੰ ਪਹਿਚਾਣ ਕਰਨ ਦੀ ਸਮਰੱਥਾ ਸੀ। ਉਹ ਹਰਭਜਨ, ਸਹਿਵਾਗ, ਜ਼ਹੀਰ ਅਤੇ ਯੁਵਰਾਜ ਜਿਹੇ ਖਿਡਾਰੀਆਂ ਨੂੰ ਲਿਆਇਆ। ਅਖੀਰ 'ਚ ਮੈਂ ਇਕ ਵੱਖਰਾ ਭਾਰਤ ਦੇਖਿਆ। ਉਸ ਕੋਲ ਇਸ ਤਰ੍ਹਾਂ ਦੀ ਟੀਮ ਸੀ, ਜੋ ਪਾਕਿਸਤਾਨ ਨੂੰ ਹਰਾ ਸਕਦੀ ਸੀ। ਉਸ ਨੇ 2004 'ਚ ਪਾਕਿਸਤਾਨ 'ਚ ਪਾਕਿਸਤਾਨ ਖਿਲਾਫ ਸੀਰੀਜ਼ ਜਿੱਤੀ। ਇਹ ਵੱਡੀ ਸੀਰੀਜ਼ ਸੀ। ਗਾਂਗੁਲੀ 2000 ਤੋਂ 2005 ਤੱਕ ਭਾਰਤੀ ਟੀਮ ਦਾ ਕਪਤਾਨ ਰਿਹਾ। ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਤੋਂ ਪਿੱਛੇ ਛੱਡੇ ਜਾਣ ਤੱਕ ਉਹ ਭਾਰਤ ਦਾ ਸਭ ਤੋਂ ਸਫਲ ਕਪਤਾਨ ਰਿਹਾ।

PunjabKesariਪਾਕਿਸਤਾਨ ਲਈ 1997 ਤੋਂ 2007 ਵਿਚਾਲੇ 46 ਟੈਸਟਾਂ 'ਚ 247 ਵਿਕਟਾਂ ਲੈਣ ਵਾਲੇ 44 ਸਾਲ ਦੇ ਅਖਤਰ ਨੇ ਕਿਹਾ ਕਿ ਲੋਕਾਂ ਦੀ ਗਲਤ ਧਾਰਨਾ ਸੀ ਕਿ ਗਾਂਗੁਲੀ ਉਸ ਦੀ ਤੇਜ਼ ਰਫਤਾਰ ਦੀਆਂ ਗੇਂਦਾਂ ਦਾ ਸਾਹਮਣਾ ਕਰਨ ਤੋਂ ਡਰਦਾ ਸੀ।​​​​​​​​​​​​​​


Related News