ਗਾਂਗੁਲੀ ਨੇ ਬੀ.ਸੀ.ਸੀ.ਆਈ. ਤੋਂ ਘਰੇਲੂ ਖਿਡਾਰੀਆਂ ਦੀ ਤਨਖਾਹ ਵਧਾਉਣ ਲਈ ਕਿਹਾ

08/02/2017 1:43:13 AM

ਨਵੀਂ ਦਿੱਲੀ— ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਬੀ.ਸੀ.ਸੀ.ਆਈ. ਨੂੰ ਰਣਜੀ ਟਰਾਫੀ 'ਚ ਖੇਡਣ ਵਾਲੇ ਘਰੇਲੂ ਕ੍ਰਿਕਟਰਾਂ ਨੂੰ ਮਿਲਣ ਵਾਲੀ ਤਨਖਾਹ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਪਤਾ ਲੱਗਿਆ ਹੈ ਕਿ ਗਾਂਗੁਲੀ ਨੇ ਕੋਲਕਾਤਾ 'ਚ ਬੀ.ਸੀ.ਸੀ.ਆਈ. ਦੀ ਤਕਨੀਕੀ ਕਮੇਟੀ ਦੀ ਬੈਠਕ ਦੇ ਦੌਰਾਨ ਇਸ ਮਾਮਲੇ 'ਤੇ ਗੱਲਬਾਤ ਕੀਤੀ। ਬੀ.ਸੀ.ਸੀ.ਆਈ. ਦੀ ਤਕਨੀਕੀ ਕਮੇਟੀ ਦੇ ਇਕ ਮੈਂਬਰ ਨੇ ਕਿਹਾ ਕਿ ਗਾਂਗੁਲੀ ਨੇ ਮੁੰਬਈ 'ਚ ਰਣਜੀ ਕਪਤਾਨਾਂ ਅਤੇ ਕੋਚਾਂ ਦੇ ਸੰਮੇਲਨ 'ਚ ਉਠਾਏ ਗਏ ਮਾਮਲੇ 'ਤੇ ਚਰਚਾ ਕੀਤੀ।
ਅਧਿਕਾਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਕ ਰਣਜੀ ਕ੍ਰਿਕਟਰ ਔਸਤਨ ਇਕ ਸੈਸ਼ਨ ਦੇ 10 ਲੱਖ ਰੁਪਏ ਦੀ ਕਮਾਈ ਕਰਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਘੱਟ ਹੈ। ਦਾਦਾ ਨੇ ਕਿਹਾ ਸੀ ਕਿ ਸਾਰੇ ਖਰੇਲੂ ਖਿਡਾਰੀ ਨੌਕਰੀ ਨਹੀਂ ਕਰਦੇ। ਇਸ ਲਈ ਕਈ ਸ਼ਾਨਦਾਰ ਕ੍ਰਿਕਟਰ ਸੱਟ ਲੱਗਣ ਅਤੇ ਟੀਮ ਤੋਂ ਬਾਹਰ ਹੋਣ ਦੇ ਡਰ ਨਾਲ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਸਾਬਕਾ ਕੋਚ ਅਨਿਲ ਕੁੰਬਲੇ ਨੂੰ ਪੱਤਰ ਲਿਖਕੇ ਉਨ੍ਹਾਂ ਨੂੰ ਰਣਜੀ ਟਰਾਫੀ ਖਿਡਾਰੀਆਂ ਦੀ ਖਰਾਬ ਸਥਿਤੀ ਦੇ ਬਾਰੇ 'ਚ ਦੱਸਿਆ ਸੀ। ਕੁੰਬਲੇ ਨੇ ਹਾਲਾਂਕਿ ਆਪਣੇ ਵਿਜ਼ਨ ਦਸਤਾਵੇਜ਼ 'ਚ ਘਰੇਲੂ ਕ੍ਰਿਕਟਰਾਂ ਦੇ ਬਾਰੇ 'ਚ ਜ਼ਿਕਰ ਨਹੀਂ ਕੀਤਾ ਸੀ।


Related News