ਵੀਡੀਓ ''ਚ ਦਿਖਾਇਆ ਗਾਂਗੁਲੀ ਨੇ ਆਪਣਾ ਘਰ, ਇੱਥੇ ਬੈਠ ਕੇ ਦੇਖਦੇ ਹਨ ਕ੍ਰਿਕਟ
Monday, Mar 19, 2018 - 01:18 PM (IST)
ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਏਸ਼ੀਅਨ ਪੇਂਟਸ ਸੀਜ਼ਨ-2 ਦੇ ਐਪੀਸੋਡ ਵਿਚ ਆਪਣੇ ਘਰ ਨਾਲ ਜੁੜੇ ਕਈ ਕਿੱਸਿਆਂ ਨੂੰ ਫੈਂਸ ਨਾਲ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਗਾਂਗੁਲੀ ਆਪਣੇ ਘਰ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹਨ ਅਤੇ ਬਚਪਨ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਇੱਥੋਂ ਦਾ ਸਫਰ ਕਿਵੇਂ ਲੰਘਿਆ ਉਸਦਾ ਜ਼ਿਕਰ ਵੀ ਕਰਦੇ ਹਨ।
ਗਾਂਗੁਲੀ ਕਹਿੰਦੇ ਹਨ,”''ਸਾਡੇ ਪਰਿਵਾਰ ਦੇ ਲੋਕ ਪਿਛਲੇ 64 ਸਾਲਾਂ ਤੋਂ ਇਸ ਘਰ ਵਿਚ ਰਹਿ ਰਹੇ ਹਨ, ਜਦੋਂ ਕਿ ਮੈਨੂੰ ਇੱਥੇ ਰਹਿੰਦੇ ਹੋਏ 44 ਸਾਲ ਹੋ ਚੁੱਕੇ ਹਨ। ਮੇਰੇ ਲਈ ਇਸ ਘਰ ਦਾ ਮਹੱਤਵ ਕਾਫ਼ੀ ਜ਼ਿਆਦਾ ਹੈ। ਇਸ ਘਰ ਵਿਚ ਆਉਂਦੇ ਹੀ ਮੈਨੂੰ ਇਕ ਅਜੀਬ ਜਿਹੀ ਸ਼ਾਂਤੀ ਮਿਲਦੀ ਹੈ। ਜਦੋਂ ਮੈਂ ਬੱਲਾ ਫੜਨਾ ਵੀ ਨਹੀਂ ਸਿੱਖਿਆ ਸੀ, ਉਦੋਂ ਤੋਂ ਇਸ ਘਰ ਵਿਚ ਰਹਿੰਦਾ ਆ ਰਿਹਾ ਹਾਂ। ਇਸ ਘਰ ਦੇ ਲੋਕਾਂ ਦਰਮਿਆਨ ਜਾਂ ਇੰਝ ਕਹਾਂ ਕਿ ਆਪਣਿਆਂ ਕੋਲ ਆਉਣ ਦੇ ਬਾਅਦ ਕਾਫ਼ੀ ਸਕੂਨ ਮਿਲਦਾ ਹੈ। ਜਦੋਂ ਮੈਂ ਦਰਵਾਜ਼ੇ ਤੋਂ ਘਰ ਵਿਚ ਐਂਟਰੀ ਲੈਂਦਾ ਹਾਂ ਤਾਂ ਮੈਨੂੰ ਕਾਫ਼ੀ ਸਹਿਜ ਮਹਿਸੂਸ ਹੁੰਦਾ ਹੈ।'' ਗਾਂਗੁਲੀ ਆਪਣੇ ਘਰ ਦੀ ਗੱਲ ਕਰਦੇ ਹੋਏ ਡਰਾਇੰਗ ਰੂਮ ਦਾ ਜ਼ਿਕਰ ਕਰਦੇ ਹਨ ਅਤੇ ਵੀਡੀਓ ਵਿਚ ਉਹ ਜਗ੍ਹਾ ਦਿਖਾਉਂਦੇ ਹਨ ਜਿੱਥੇ ਬੈਠ ਕੇ ਉਹ ਹਮੇਸ਼ਾ ਕ੍ਰਿਕਟ ਵੇਖਣਾ ਪਸੰਦ ਕਰਦੇ ਹਨ।
ਇਕ ਕਾਮਯਾਬ ਕ੍ਰਿਕਟਰ ਹੋਣ ਦੇ ਬਾਵਜੂਦ ਗਾਂਗੁਲੀ ਆਪਣੇ ਪੁਰਾਣੇ ਘਰ ਵਿਚ ਹੀ ਰਹਿਣਾ ਪਸੰਦ ਕਰਦੇ ਹਨ। ਗਾਂਗੁਲੀ ਨੇ ਇੰਨੇ ਸਾਲਾਂ ਵਿਚ ਕਦੇ ਵੀ ਇਸ ਘਰ ਨੂੰ ਛੱਡ ਕਿ ਕਿਤੇ ਹੋਰ ਰਹਿਣ ਦੇ ਬਾਰੇ ਵਿਚ ਨਹੀਂ ਸੋਚਿਆ। ਭਾਵੇਂ ਹੀ ਗਾਂਗੁਲੀ ਦਾ ਇਹ ਘਰ ਕਾਫ਼ੀ ਪੁਰਾਣਾ ਹੋ ਗਿਆ ਹੈ, ਪਰ ਉਹ ਭਰਪੂਰ ਤਰੀਕੇ ਨਾਲ ਇਸਦਾ ਖਿਆਲ ਰੱਖਦੇ ਹਨ। ਇਸ ਘਰ ਨਾਲ ਗਾਂਗੁਲੀ ਦੀਆਂ ਕਈ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਉਹ ਕਦੇ ਭੁੱਲਣਾ ਨਹੀਂ ਚਾਹੁੰਦੇ।
