ਸਹਿਵਾਗ ਸਮੇਤ ਟੀਮ ਇੰਡੀਆ ਦੇ ਕ੍ਰਿਕਟਰਾਂ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਗਣੇਸ਼ ਚਤੁਰਥੀ ਦੀ ਵਧਾਈ

2020-08-22T13:27:57.687

ਸਪੋਰਟਸ ਡੈਸਕ : ਕੋਰੋਨਾ ਵਾਇਰਸ ਦੌਰਾਨ ਅੱਜ ਦੇਸ਼ ਭਰ ਵਿਚ ਗਣੇਸ਼ ਚਤੁਰਥੀ ਨੂੰ ਲੋਕ ਘਰਾਂ ਵਿਚ ਰਹਿ ਕੇ ਧੂੰਮ-ਧਾਮ ਨਾਲ ਮਨਾ ਰਹੇ ਹਨ। ਦੇਸ਼ ਵਿਚ ਹਰ ਸੂਬੇ ਵਿਚ ਗਣਪਤੀ ਬੱਪਾ ਦੀ ਪੂਜਾ ਕੀਤੀ ਜਾ ਰਹੀ ਹੈ। ਅਜਿਹੇ ਵਿਚ ਟੀਮ ਇੰਡੀਆ ਦੇ ਖਿਡਾਰੀਆਂ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਾਨਾਵਾਂ ਦਿੱਤੀਆਂ ਹਨ।

 

ਦਰਅਸਲ ਸਹਿਵਾਗ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ - ਜੈ ਦੇਵ ਜੈ ਦੇਵ ਜੈ ਦੇਵ ਜੈ ਦੇਵ ਜੈ ਮੰਗਲ ਮੂਰਤੀ ਦਰਸ਼ਨ ਮਾਤਰੇ ਮਾਨ ਕਾਮਨਾ ਪੂਰਤੀ! ਗਣਪਤੀ ਬੱਪਾ ਮੋਰਿਆ।

 


ਉਥੇ ਹੀ ਕੇ.ਐਲ. ਰਾਹੁਲ ਨੇ ਲਿਖਿਆ - ਤੁਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ, ਭਰਪੂਰ ਸਿਹਤਮੰਦ, ਆਨੰਦ ਅਤੇ ਖੁਸ਼ਹਾਲੀ ਦੀਆਂ ਸ਼ੁੱਭਕਾਮਨਾਵਾਂ।

 

 
 
 

cherry

Content Editor

Related News