ਗਨੀਮਤ ਸੇਖੋਂ ਨੂੰ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ''ਚ ਮਿਲਿਆ ਚਾਂਦੀ ਦਾ ਤਮਗ਼ਾ
Friday, Oct 01, 2021 - 06:46 PM (IST)
ਲੀਮਾ- ਭਾਰਤ ਦੀ ਉੱਭਰਦੀ ਮਹਿਲਾ ਸਕੀਟ ਨਿਸ਼ਾਨੇਬਾਜ਼ ਗਨੀਮਤ ਸੇਖੋਂ ਨੇ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਿਆ। ਇਹ ਭਾਰਤ ਦਾ ਦਿਨ 'ਚ ਪੰਜਵਾਂ ਤਮਗ਼ਾ ਸੀ। ਚੰਡੀਗੜ੍ਹ ਦੀ ਇਸ ਨਿਸ਼ਾਨੇਬਾਜ਼ ਨੂੰ 60 ਸ਼ਾਟ ਦੇ ਫਾਈਨਲ 'ਚ ਸ਼ੂਟਆਊਟ 'ਚ ਅਮਰੀਕਾ ਦੀ ਐਲੀਸ਼ਾ ਫੇਥ ਲੇਨ ਨੇ ਹਰਾਇਆ। ਇਟਲੀ ਦੀ ਸਾਰਾ ਬੋਂਜਿਨੀ ਨੂੰ ਕਾਂਸੀ ਤਮਗ਼ਾ ਮਿਲਿਆ। ਇਸ ਤੋਂ ਪਹਿਲਾਂ ਭਾਰਤ ਦੀ ਮਨੂ ਭਾਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਸੋਨ ਤੇ ਏਸ਼ਾ ਸਿੰਘ ਨੇ ਚਾਂਦੀ ਤਮਗਾ ਜਿੱਤਿਆ ਸੀ। ਮੁੰਬਈ ਦੇ ਰੁਦ੍ਰਾਂਕਸ਼ ਬਾਲਾਸਾਹੇਬ ਪਾਟਿਲ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਜਦਕਿ ਰਮਿਤਾ ਨੂੰ ਮਹਿਲਾ ਵਰਗ 'ਚ ਕਾਂਸੀ ਤਮਗ਼ਾ ਮਿਲਿਆ।