ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ : ਗ੍ਰੀਸਚੁੱਕ ਤੇ ਜਾਨ ਡੂਡਾ ਵਿਚਾਲੇ ਪਹਿਲਾ ਮੁਕਾਬਲਾ ਡਰਾਅ

11/17/2019 12:55:44 PM

ਹਮਬਰਗ (ਜਰਮਨੀ) (ਨਿਕਲੇਸ਼ ਜੈਨ) : ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਵਿਚ ਇਕ ਦਿਨ ਦੇ ਆਰਾਮ ਤੋਂ ਬਾਅਦ ਫਾਈਨਲ ਮੁਕਾਬਲੇ ਦੇ ਪਹਿਲੇ ਰਾਊਂਡ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁੱਕ ਨੇ ਵਜ਼ੀਰ ਦੇ ਪਿਆਦੇ ਨੂੰ 2 ਘਰ ਚੱਲ ਕੇ ਖੇਡ ਦੀ ਸ਼ੁਰੂਆਤ ਕੀਤੀ, ਜਿਸ ਦਾ ਜਵਾਬ ਪੋਲੈਂਡ ਦੇ ਜਾਨ ਡੂਡਾ ਨੇ ਕਿਊ. ਆਈ. ਡੀ. ਓਪਨਿੰਗ ਖੇਡ ਕੇ ਦਿੱਤਾ। ਸ਼ੁਰੂਆਤ ਤੋਂ ਹੀ ਗ੍ਰੀਸਚੁੱਕ ਚੰਗੀ ਤਿਆਰੀ ਵਿਚ ਨਜ਼ਰ ਆ ਰਿਹਾ ਸੀ ਤੇ ਖੇਡ ਦੀ 35ਵੀਂ ਚਾਲ ਵਿਚ ਜਦੋਂ ਉਹ ਆਪਣੇ ਘੋੜੇ ਨੂੰ ਚੱਲ ਕੇ ਖੇਡ ਵਿਚ ਸਥਿਤੀ ਮਜ਼ਬੂਤ ਕਰ ਸਕਦਾ ਸੀ  ਪਰ ਉਹ ਇਹ ਚਾਲ ਨਹੀਂ ਦੇਖ ਸਕਿਆ ਤੇ ਇਕ ਪਿਆਦੇ ਦੀ ਬੜ੍ਹਤ ਲੈ ਕੇ ਮੋਹਰਿਆਂ ਦੇ ਐਂਡਗੇਮ ਵਿਚ ਪਹੁੰਚ ਗਿਆ, ਜਿੱਥੇ 46 ਚਾਲਾਂ ਤੋਂ ਬਾਅਦ ਮੁਕਾਬਲਾ ਬਰਾਬਰੀ 'ਤੇ ਖਤਮ ਹੋਇਆ। ਹੁਣ ਦੂਜਾ ਕਲਾਸੀਕਲ ਮੁਕਾਬਲਾ ਸਭ ਤੋਂ ਖਾਸ ਬਣ ਗਿਆ ਹੈ ਕਿਉਂਕਿ ਇਸ ਵਿਚ ਜਿੱਤਣ ਵਾਲਾ ਖਿਡਾਰੀ ਗ੍ਰਾਂ. ਪ੍ਰੀ. ਦਾ ਜੇਤੂ ਬਣ ਜਾਵੇਗਾ, ਜਦਕਿ ਡਰਾਅ ਹੋਣ ਦੀ ਸਥਿਤੀ ਵਿਚ ਨਤੀਜਾ ਰੈਪਿਡ ਤੇ ਬਲਿਟਜ਼ ਟਾਈਬ੍ਰੇਕ ਨਾਲ ਤੈਅ ਹੋਵੇਗਾ।