ਗੰਭੀਰ 21 ਦੌੜਾਂ''ਤੇ ਆਊਟ, ਰਿਸ਼ਭ ਪੰਤ ਨੇ ਦਿਵਾਈ ਜਿੱਤ

Sunday, Jan 21, 2018 - 07:45 PM (IST)

ਕੋਲਕਾਤਾ— ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਕੁਲਵੰਤ ਖੇਜਰੋਲੀਆ (26 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਵਿਕਟਕੀਪਰ ਰਿਸ਼ਭ ਪੰਤ ਦੀ ਬਿਹਤਰੀਨ 58 ਦੌੜਾਂ ਪਾਰ ਬਦੌਲਤ ਦਿੱਲੀ ਨੇ ਤਾਮਿਲਨਾਡੂ ਨੂੰ ਸੈਅਦ ਮੁਸ਼ਤਾਕ ਅਲੀ ਟ੍ਰਾਫੀ ਸੁਪਰ ਲੀਗ ਗਰੁੱਪ ਬੀ ਮੁਕਾਬਲੇ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਤਾਮਿਲਨਾਡੂ ਦੀ ਟੀਮ ਖੇਜਰੋਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਮੁਕਾਬਲਾ ਨਹੀਂ ਕਰ ਸਕੀ ਅਤੇ 29 ਓਵਰ 'ਚ 7 ਵਿਕਟਾਂ 'ਤੇ 145 ਦੌੜਾਂ ਹੀ ਬਣਾ ਸਕੀ।
ਖੇਜਰੋਲੀਆ ਨੇ 4 ਓਵਰ 'ਚ 26 ਦੌੜਾਂ ਦੇ ਕੇ4 ਵਿਕਟਾਂ ਹਾਲਸ ਕੀਤੀਆਂ ਜਦਕਿ ਕਪਤਾਨ ਪ੍ਰਦੀਪ ਸਾਂਗਵਾ, ਲਲੀਤ ਯਾਦਵ ਅਤੇ ਸੁਬੋਧ ਭਾਟੀ ਨੇ ਇਕ-ਇਕ ਵਿਕਟ ਲਿਆ। ਤਾਮਿਲਨਾਡੂ ਵਲੋਂ ਕਪਤਾਨ ਵਿਜੇ ਸ਼ੰਕਰ ਨੇ 48 ਗੇਂਦਾਂ 'ਚ 4 ਚੌਕੇ ਅਤੇ 3 ਛੱਕਿਆਂ ਦੇ ਸਹਾਰੇ ਨਾਬਾਦ57 ਅਤੇ ਬਾਬਾ ਅਪਰਾਜਿਤ ਨੇ 32 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ।
ਅਨੁਭਵੀ ਬੱਲੇਬਾਜ਼ ਗੌਤਮ ਗੰਭੀਰ ਦੇ 21 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਪੰਤ ਨੇ ਟੀਮ ਨੂੰ ਸੰਭਾਲਿਆ ਅਤੇ ਸਿਰਫ 33 ਗੇਂਦਾਂ 'ਤੇ 7 ਚੌਕੇ ਅਤੇ 3 ਚੱਕਿਆ ਲਗਾਉਦੇ ਹੋਏ ਮੈਚ ਅਜੇਤੂ58 ਦੌੜਾਂ ਬਣਾਈਆਂ। ਧਰੁਵ ਸ਼ੈਰੀ ਨੇ ਅਜੇਤੂ 28 ਅਤੇ ਨੀਤੀਸ਼ ਰਾਣਾ ਨੇ ਅਜੇਤੂ 34 ਦੌੜਾਂ ਬਣਾਈਆਂ। ਸ਼ੈਰੀ ਨੇ 24ਗੇਂਦਾਂ 'ਚ 2 ਚੌਕੇ ਅਤੇ ਇਕ ਛੱਕਾ ਲਗਾਇਆ ਜਦਕਿ ਰਾਣਾ ਨੇ ਸਿਰਫ 14 ਗੇਂਦਾਂ 'ਚ 3 ਚੌਕੇ ਅਤੇ 3 ਛੱਕੇ ਲਗਾਏ। ਦਿੱਲੀ ਵਲੋਂ ਵਾਸ਼ਿੰਗਟਨ ਸੁੰਦਰ ਨੇ 2 ਵਿਕਟਾਂ ਹਾਸਲ ਕੀਤੀਆਂ।


Related News