ਖਰਾਬ ਪ੍ਰਦਰਸ਼ਨ ਕਾਰਨ ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ, ਅਈਅਰ ਹੋਣਗੇ ਨਵੇਂ ਕਪਤਾਨ

04/25/2018 5:26:36 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 'ਚ 7 ਸਾਲ ਬਾਅਦ ਦਿੱਲੀ ਦੀ ਕਪਤਾਨੀ ਕਰ ਰਹੇ ਗੌਤਮ ਗੰਭੀਰ ਨੇ ਆਪਣੀ ਟੀਮ ਦੇ ਲਗਾਤਾਰ ਖਰਾਬ ਪ੍ਰਦਰਸ਼ਨ ਕਾਰਨ ਕਪਤਾਨੀ ਛੱਡਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਦਿੱਲੀ ਡੇਅਰ ਡੇਵਿਲਸ ਇਸ ਸੀਜ਼ਨ 'ਚ 6 ਮੁਕਾਬਲੇ ਖੇਡ ਕੇ ਸਿਰਫ 1 ਮੈਚ ਹੀ ਜਿੱਤ ਸਕੀ ਹੈ ਅਤੇ ਅੰਕ ਸੂਚੀ 'ਚ ਵੀ ਦਿੱਲੀ ਟੀਮ ਆਖਰੀ ਸਥਾਨ 'ਤੇ ਹੈ। ਇਸ ਲਗਾਤਾਰ ਮਿਲ ਰਹੀ ਹਾਰ ਦੀ ਵਜ੍ਹਾ ਕਾਰਨ ਗੰਭੀਰ ਨੇ ਦਿੱਲੀ ਦੀ ਕਪਤਾਨੀ ਛੱਡਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਗੌਤਮ ਗੰਭੀਰ ਦਾ ਪ੍ਰਦਰਸ਼ਨ ਵੀ ਇਸ ਸੀਜ਼ਨ 'ਚ ਕੁਝ ਖਾਸ ਨਹੀਂ ਰਿਹਾ। ਗੰਭੀਰ ਦੇ ਬਾਅਦ ਸਰੇਅਸ਼ ਅਈਅਰ ਨੂੰ ਦਿੱਲੀ ਦੀ ਕਪਤਾਨੀ ਦਾ ਜ਼ਿੰਮਾ ਦਿੱਤਾ ਗਿਆ ਹੈ।

ਗੰਭੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਲੀ ਡੇਅਰਡੇਵਿਲਸ ਦੀ ਲਗਾਤਾਰ ਹੋਈ ਹਾਰ ਦਾ ਜ਼ਿੰਮਾ ਆਪਣੇ 'ਤੇ ਲਿਆ ਹੈ। ਦਿੱਲੀ ਨੂੰ ਅਗਲਾ ਮੈਚ 27 ਅਪ੍ਰੈਲ ਆਪਣੇ ਘਰੇਲੂ ਮੈਦਾਨ ਫਿਰੋਜਸਾਹ ਕੋਟਲਾ 'ਚ ਕੋਲਕਾਤਾ ਦੀ ਟੀਮ ਖਿਲਾਫ ਖੇਡਣਾ ਹੈ। ਆਪਣੇ ਘਰੇਲੂ ਮੈਦਾਨ 'ਤੇ ਦਿੱਲੀ ਟੀਮ ਦਾ ਇਹ ਦੂਜਾ ਮੈਚ ਹੋਣਾ ਹੈ। 23 ਅਪ੍ਰੈਲ ਨੂੰ ਹੋਏ ਘਰੇਲੂ ਮੈਦਾਨ 'ਤੇ ਮੈਚ 'ਚ ਦਿੱਲੀ ਨੂੰ ਪੰਜਾਬ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Related News