ਸੋਸ਼ਲ ਮੀਡੀਆ ''ਤੇ ਗੇਲ ਦੇ ਨਵੇਂ ਲੁੱਕ ਨੂੰ ਦੇਖ ਪ੍ਰਸ਼ੰਸਕਾਂ ਨੇ ਕੀਤੀ ਇਹ ਅਪੀਲ

04/26/2018 6:36:32 PM

ਨਵੀਂ ਦਿੱਲੀ (ਬਿਊਰੋ)— ਇਸ ਵਾਰ ਆਈ.ਪੀ.ਐੱਲ. ਸੀਜ਼ਨ 11 'ਚ ਕ੍ਰਿਸ ਗੇਲ ਖੂਬ ਧਮਾਲ ਕਰ ਰਹੇ ਹਨ। ਚਾਹੇ ਉਹ ਆਪਣੀ ਧਮਾਕੇਦਾਰ ਬੱਲੇਬਾਜ਼ ਕਰਕੇ ਜਾਂ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੇ ਫਨੀ ਅੰਦਾਜ਼ ਕਰਕੇ। ਕ੍ਰਿਸ ਗੇਲ ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਕਿੰਗਸ ਇਲੈਵਨ ਪੰਜਾਬ ਦੇ ਵਲੋਂ ਖੇਡ ਰਹੇ ਹਨ। ਇਸ ਸੀਜ਼ਨ 'ਚ ਕ੍ਰਿਸ ਗੇਲ ਸਭ ਤੋਂ ਜ਼ਿਆਦਾ ਚਰਚਾ 'ਚ ਹਨ। ਬੱਲੇਬਾਜ਼ੀ 'ਚ ਤਾਂ ਉਨ੍ਹਾਂ ਨੇ ਧਮਾਲ ਪਾਇਆ ਹੀ ਹੈ। ਪਰ ਇਸ ਵਾਰ ਉਹ ਆਪਣੇ ਲੁਕ, ਸਟਾਈਲ ਅਤੇ ਤਰ੍ਹਾਂ ਤਰ੍ਹਾਂ ਦੇ ਮਨੋਰਜੰਨ ਕਰ ਕੇ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਦੱਸ ਦਈਏ ਕਿ ਇਸ ਵਾਰ ਗੇਲ ਸੋਸ਼ਲ ਮੀਡੀਆ ਅਕਾਊਂਟ 'ਤੇ ਕੁੜਤੇ ਪਜਾਮੇ 'ਚ ਨਜ਼ਰ ਹਨ। ਕੁੜਕਾ ਪਜਾਮਾ ਭਾਰਤ ਦੀ ਇਕ ਰਵਾਇਤੀ ਪਹਿਰਾਵਾ ਹੈ। ਭਾਰਤ 'ਚ ਲੋਕ ਖਾਸ ਮੌਕਿਆਂ ਜਿਵੇਂ - ਵਿਆਹ ਅਤੇ ਤਿਓੁਹਾਰਾਂ 'ਤੇ ਇਸ ਪਹਿਰਾਵੇ ਨੂੰ ਪਾਉਂਦੇ ਹਨ। ਆਈ.ਪੀ.ਐੱਲ, 'ਚ ਕਿੰਗਜ਼ ਇਲੈਵਨ ਪੰਜਾਬ ਦੇ ਵਲੋਂ ਖੇਡਣ ਵਾਲੇ ਇਸ ਖਿਡਾਰੀ ਦਾ ਨਵਾਂ ਲੁਕ ਸੋਸ਼ਲ ਮੀਡੀਆ 'ਤੇ ਹਰ ਜਗ੍ਹਾ ਛਾਇਆ ਹੋਇਆ ਹੈ। ਨਵੇਂ ਲੁਕ 'ਚ ਕ੍ਰਿਸ ਗੇਲ ਸੰਤਰੀ ਰੰਗ ਦਾ ਕੁੜਤਾ ਅਤੇ ਉਜਲੇ ਰੰਗ ਦਾ ਪਜਾਮਾ ਪਾਏ ਦਿਸ ਰਹੇ ਹਨ। ਸੋਸ਼ਲ ਮੀਡੀਆ 'ਤੇ ਗੇਲ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪੰਸਦ ਕਰ ਰਹੇ ਹਨ। ਇਕ ਖਾਸ ਗੱਲ ਇਹ ਵੀ ਹੈ ਕਿ ਇਸ ਵੈਸਟ ਇੰਡੀਜ਼ ਖਿਡਾਰੀ ਦੇ ਭਾਰਤ 'ਚ ਵੀ ਕਈ ਪ੍ਰਸ਼ੰਸਕ ਹਨ। ਕੁਝ ਲੋਕਾਂ ਨੇ ਗੇਲ ਨੂੰ ਭਾਰਤ 'ਚ ਰਹਿ ਜਾਣ ਦੀ ਅਪੀਲ ਵੀ ਕੀਤੀ ਹੈ।

 

A post shared by KingGayle 👑 (@chrisgayle333) on

ਰਵੀ ਕੁਮਾਰ ਨਾਂ ਦੇ ਇਕ ਵਿਅਕਤੀ ਨੇ ਇੰਸਟਾ 'ਤੇ ਗੇਲ ਦੀ ਤਸਵੀਰ 'ਤੇ ਕੁਮੈਂਟ ਕਰਦੇ ਲਿਖਿਆ ਕਿ ਹੁਣ ਤਾਂ ਆਧਾਰ, ਮੋਬਾਈਲ ਨੰਬਰ, ਬੈਂਕ ਅਕਾਊਂਟ, ਪੈਨ ਕਾਰਡ ਲਿੰਕ ਕਰਵਾਓ ਅਤੇ ਫਿਰ ਪੱਕਾ ਇੰਡੀਅਨ। ਇਕ ਨੇ ਗੇਲ ਦੇ ਨਵੇਂ ਲੁਕ ਨੂੰ ਦੇਖ ਕੇ ਪੱਕਾ ਇੰਡੀਅਨ ਲਿਖਿਆ ਅਤੇ ਕਿਸੇ ਨੇ ਪੰਜਾਬੀ ਲਿਖਿਆ।

ਦੱਸ ਦਈਏ ਕਿ ਪਹਿਲਾਂ ਵੀ ਗੇਲ ਦੀ ਇਕ ਪੰਜਾਬੀ ਗਾਣੇ ਡਾਂਸ ਕਰਨ ਦੀ ਵੀਡੀਓ ਖੂਬ ਵਾਇਰਲ ਹੋਈ ਸੀ। ਇਹ ਵੀਡੀਓ ਆਈ.ਪੀ.ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਦੀ ਹੈ ਅਤੇ ਇਸ ਵੀਡੀਓ ਦੇ ਕੈਪਸ਼ਨ 'ਚ ਗੇਲ ਨੇ ਲਿਖਿਆ ਸੀ ਕਿ ਕ੍ਰਿਸ ਗੇਲ ਇੰਡੀਆ ਆ ਰਿਹਾ ਹੈ।

 

A post shared by KingGayle 👑 (@chrisgayle333) on

 


Related News