ਗਗਨਜੀਤ ਭੁੱਲਰ ਸਾਂਝੇ ਤੌਰ ’ਤੇ 38ਵੇਂ ਤੇ ਚੌਰੱਸੀਆ ਸਾਂਝੇ ਤੌਰ ’ਤੇ 61ਵੇਂ ਸਥਾਨ ’ਤੇ ਰਿਹਾ
Tuesday, May 11, 2021 - 12:29 AM (IST)
ਟੇਨੇਰੀਫ (ਸਪੇਨ)– ਗਗਨਜੀਤ ਭੁੱਲਰ ਨੇ ਆਖਰੀ ਦੌਰ ਵਿਚ 66 ਦਾ ਕਾਰਡ ਖੇਡਿਆ, ਜਿਸ ਨਾਲ ਉਹ 2021 ਕੇਨਾਰੀ ਆਈਲੈਂਡ ਗੋਲਫ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ ’ਤੇ 38ਵੇਂ ਸਥਾਨ ’ਤੇ ਰਿਹਾ। ਭਾਰਤ ਦਾ ਇਕ ਹੋਰ ਗੋਲਫਰ ਐੱਸ. ਐੱਸ. ਪੀ. ਚੌਰੱਸੀਆ ਆਖਰੀ ਦੌਰ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਤੇ ਉਸ ਨੂੰ ਸਾਂਝੇ ਤੌਰ ’ਤੇ 61ਵੇਂ ਸਥਾਨ ’ਤੇ ਰਹਿ ਕੇ ਸਬਰ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)
ਟੂਰਨਾਮੈਂਟ ਵਿਚ ਹਿੱਸਾ ਲੈ ਰਹੇ ਹੋਰ ਭਾਰਤੀਆਂ ਵਿਚ ਸ਼ੁਭੰਕਰ ਸ਼ਰਮਾ 69ਵੇਂ ਤੇ ਅਜੀਤੇਸ਼ ਸੰਧੂ ਸਾਂਝੇ ਤੌਰ ’ਤੇ 71ਵੇਂ ਸਥਾਨ ’ਤੇ ਰਿਹਾ। ਸ਼ਿਵ ਕਪੂਰ ਕੱਟ ਤੋਂ ਖੁੰਝ ਗਿਆ। ਭਾਰਤੀ ਗੋਲਫਰ ਹੁਣ ਅਗਲੇ ਹਫਤੇ ਬੇਟਫ੍ਰੇਡ ਬ੍ਰਿਟਿਸ਼ ਮਾਸਟਰਸ ਵਿਚ ਹਿੱਸਾ ਲਵੇਗਾ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਐਲਿਸਾ ਹੀਲੀ ਨੂੰ ICC ‘ਪਲੇਅਰ ਆਫ ਦਿ ਮੰਥ’ ਐਵਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।