''ਸਟਾਰ ਵਾਰਸ ਡੇ'' ''ਤੇ ICC ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ

05/05/2020 2:31:23 AM

ਨਵੀਂ ਦਿੱਲੀ— ਹਾਲੀਵੁਡ ਦੀ ਸੁਪਰਹਿਟ ਫ੍ਰੈਂਚਾਇਜ਼ੀ ਸਟਾਰ ਵਾਰਸ ਦੀ ਅੰਗਰੇਜ਼ੀ ਫਿਲਮਾਂ 'ਚ ਇਕ ਵੱਖਰੀ ਪਹਿਚਾਣ ਹੈ। ਸਾਇੰਸ ਫੈਂਟੇਸੀ ਫਿਲਮਾਂ ਦੀ ਕੈਟਾਗਰੀ ਦੀ ਸਭ ਤੋਂ ਬਿਹਤਰੀਨ ਫ੍ਰੈਂਚਾਇਜ਼ੀ 'ਚ ਇਕ ਸਟਾਰ ਵਾਰਸ ਦਾ ਇਕ ਡਾਇਲਾਗ ਇਸ ਕਦਰ ਹਿੱਟ ਹੋਇਆ ਕਿ ਉਸ ਨੂੰ ਆਧਾਰ ਬਣਾ ਕੇ 4 ਮਈ ਨੂੰ 'ਸਟਾਰ ਵਾਰਸ ਡੇ' ਦੇ ਤੌਰ 'ਤੇ ਫੈਂਸ ਮਨਾਉਂਦੇ ਹਨ। ਸੋਮਵਾਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਨੇ ਵੀ ਇਸ ਮੌਕੇ 'ਤੇ ਇਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਕ੍ਰਿਕਟਰ ਸਟਾਰ ਵਾਰਸ ਦਾ ਹਥਿਆਰ ਫੜੇ ਹੋਏ ਦਿਖਾਏ ਸੀ। ਦਰਅਸਲ ਸਟਾਰ ਵਾਰਸ ਦੇ ਡਾਇਲਾਗ 'ਮੇ ਦਿ ਫੋਰਸ ਬੀ ਵਿਦ ਯੂ' ਨੂੰ ਹਰ ਸਾਲ 4 ਮਈ ਦੇ ਦਿਨ 'ਮੇ ਦਿ ਫੋਰਥ ਬੀ ਵਿਦ ਯੂ' ਲਿਖ ਕੇ ਸਟਾਰ ਵਾਰਸ ਡੇ ਦੇ ਤੌਰ 'ਤੇ ਫੈਂਸ ਸੈਲੀਬ੍ਰੇਟ ਕਰਦੇ ਹਨ। ਸਟਾਰ ਵਾਰਸ ਦਾ ਇਹ ਡਾਇਲਾਗ ਬਹੁਤ ਪ੍ਰਸਿੱਧ ਹੈ ਤੇ ਇਸ ਫ੍ਰੈਂਚਾਇਜ਼ੀ ਦੇ ਸਾਰ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ।


ਸੋਮਵਾਰ 4 ਮਈ ਨੂੰ ਆਈ. ਸੀ. ਸੀ. ਨੇ ਕੁਝ ਕ੍ਰਿਕਟਰਾਂ ਦੇ ਸ਼ਾਟ ਲਗਾਉਂਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ। ਆਈ. ਸੀ. ਸੀ. ਨੇ ਸਟਾਰ ਵਾਰਸ ਦੀ ਤਰਜ 'ਤੇ ਕੈਪਸ਼ਨ ਲਿਖੀ- 'ਮੇ ਦਿ ਫੋਰਸ ਬੀ ਵਿਦ ਯੂ', ਪਰ ਫੋਰਸ ਨੂੰ ਕ੍ਰਿਕਟ ਦੇ ਫੋਰਸ ਭਾਵ ਚੌਕਿਆਂ ਦੇ ਜਗ੍ਹਾ ਬਦਲ ਦਿੱਤਾ। ਇਸ ਵੀਡੀਓ 'ਚ ਸਾਰੇ ਬੱਲੇਬਾਜ਼ ਚੌਕੇ ਲਗਾਉਂਦੇ ਦਿਖੇ। ਆਈ. ਸੀ. ਸੀ. ਨੇ ਇਸ ਨੂੰ ਮਜ਼ੇਦਾਰ ਬਣਾਉਣ ਦੇ ਲਈ ਸਾਰੇ ਖਿਡਾਰੀਆਂ ਦੇ ਬੱਲੇ ਨੂੰ ਲਾਈਟਸੇਬਰ ਨਾਲ ਬਦਲ ਦਿੱਤਾ। ਲਾਈਟਸੇਬਰ ਸਟਾਰ ਵਾਰਸ 'ਚ ਇਸਤੇਮਾਲ ਹੋਣ ਵਾਲਾ ਮੁਖ ਹਥਿਆਰ ਹੈ, ਜੋ ਤਲਵਾਰ ਦੇ ਵਰਗਾ ਹੈ ਪਰ ਉਸ 'ਚ ਤਲਵਾਰ ਦੀ ਧਾਰ ਦੀ ਵਜਾਏ ਇਕ ਲਾਈਟ ਨਿਕਲਦੀ ਹੈ।


Gurdeep Singh

Content Editor

Related News