ਭਾਰਤ ਵਿਚ ਕੀਤਾ ਜਾਵੇਗਾ ਫ੍ਰੰਟ ਫੁੱਟ ਨੋਬਾਲ ਦਾ ਟ੍ਰਾਇਲ, IPL ''ਚ ਛਿੱੜਿਆ ਸੀ ਵਿਵਾਦ

07/21/2019 5:33:01 PM

ਸਪੋਰਟਸ ਡੈਸਕ : ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਹਾਲ ਹੀ 'ਚ ਲੰਡਨ ਵਿਖੇ ਹੋਈ ਮੀਟਿੰਗ ਵਿਚ ਫ੍ਰੰਟ ਫੁੱਟ ਨੋਬਾਲ ਲਈ ਤਕਨੀਕ ਦੇ ਇਸਤੇਮਾਲ ਲਈ ਮੰਜ਼ੂਰੀ ਦੇ ਦਿੱਤੀ ਹੈ। ਇਸਦੇ ਤਹਿਤ ਰੀ ਪਲੇਅ ਦਾ ਇਸਤੇਮਾਲ ਤੁਰੰਤ ਉਸ ਸਥਾਨ ਲਈ ਕੀਤਾ ਜਾਵੇਗਾ, ਜਿੱਥੇ ਇਕ ਗੇਂਦਬਾਜ਼ ਨੇ ਓਵਰ ਸਟੈੱਪ ਕੀਤਾ ਹੋਵੇ ਜਾਂ ਨਹੀਂ, ਤੀਜੇ ਅੰਪਾਇਰ ਦੇ ਨਾਲ ਲਗਾਤਾਰ ਹਰੇਕ ਗੇਂਦ 'ਤੇ ਸਖਤ ਨਜ਼ਰ ਬਣੀ ਰਹੇਗੀ।

ਬੀ. ਸੀ. ਸੀ. ਆਈ. ਕਰੇਗੀ ਨੋਬਾਲ ਚੈਕ ਕਰਨ ਵਾਲੀ ਤਕਨੀਕ ਦਾ ਇਸਤੇਮਾਲ
PunjabKesari

ਹੁਣ ਬੀ. ਸੀ. ਸੀ. ਆਈ. ਦੇ ਕਹਿਣ 'ਤੇ ਇਹ ਫੈਸਲ ਲਿਆ ਗਿਆ ਹੈ ਕਿ ਭਾਰਤ ਵਿਚ ਪਹਿਲੀ ਵਾਰ ਘਰੇਲੂ ਸੈਸ਼ਨ ਦੌਰਾਨ ਇਸ ਦਾ ਟੈਸਟ ਕੀਤਾ ਜਾਵੇਗਾ ਅਤੇ ਇਸ ਨੂੰ ਦੇਸ਼ ਵਿਚ ਆਯੋਜਿਤ ਹੋਣ ਵਾਲੇ ਕੌਮਾਂਤਰੀ ਮੈਚਾਂ ਵਿਚ ਅੱਗੇ ਇਸਤੇਮਾਲ ਕੀਤਾ ਜਾ ਸਕਦਾ ਹੈ। ਆਈ. ਸੀ. ਸੀ. ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ, ''ਆਈ. ਸੀ. ਸੀ. ਇਸਦਾ ਟ੍ਰਾਇਲ ਕਰੇਗੀ ਅਤੇ ਕੁਝ ਟ੍ਰਾਇਲ ਭਾਰਤ ਵਿਚ ਵੀ ਹੋਣਗੇ।''

ਆਈ. ਪੀ. ਐੱਲ. ਵਿਚ ਛਿੜਿਆ ਸੀ ਨੋਬਾਲ ਵਿਵਾਦ
PunjabKesari
ਇਸ ਸਾਲ ਦੀ ਸ਼ੁਰੂਆਤ ਵਿਚ ਆਈ. ਪੀ. ਐੱਲ. ਦੌਰਾਨ ਫ੍ਰੰਟ ਫੁੱਟ ਨੋਬਾਲ ਵਿਵਾਦ ਛਿੜ ਗਿਆ ਸੀ। ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਵਿਚਾਲੇ ਇਕ ਲੀਗ ਮੈਚ ਦੌਰਾਨ, ਆਨ ਫੀਲਡ ਅੰਪਾਇਰ, ਲਸਿਥ ਮਲਿੰਗਾ ਨੂੰ ਇਹ ਦੱਸਣ 'ਚ ਅਸਫਲ ਰਹੇ ਸੀ ਕਿ ਮੈਚ ਦੀ ਆਖਰੀ ਗੇਂਦ ਕੀ ਸੀ ਅਤੇ ਅੰਪਾਇਰ ਦਾ ਇਹ ਫੈਸਲਾ ਫੈਸਲਾਕੁੰਨ ਸਾਬਤ ਹੋਇਆ ਸੀ।

ਤਕਨੀਕ ਨੂੰ ਲਾਗੂ ਕਰਨ ਦਾ ਹੋਵੇਗਾ ਇਹ ਫਾਇਦਾ
ਆਈ. ਸੀ. ਸੀ. ਨੇ ਇਸ ਤਕਨੀਕ ਦਾ ਇਸਤੇਮਾਲ ਕਰਨ 'ਚ ਝਿਜਕ ਕਰ ਰਹੀ ਹੈ। ਇਸਦਾ ਕਾਰਨ ਵੱਡੀ ਕੀਮਤ ਹੈ ਜੋ ਇਕ ਦਿਨ ਲਈ ਕਈ ਹਜ਼ਾਰ ਡਾਲਰ ਵਿਚ ਚਲਦਾ ਹੈ। ਜੇਕਰ ਇਸ ਤਕਨੀਕ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਤੀਜਾ ਅੰਪਾਇਰ ਲਗਾਤਾਰ ਹਰੇਕ ਡਿਲੀਵਰੀ 'ਤੇ ਆਪਣੀ ਨਜ਼ਰ ਰੱਖੇਗਾ। ਜਿਸ ਸਮੇਂ ਕੋਈ ਗੇਂਦਬਾਜ਼ ਓਵਰ ਸਟੈੱਪ ਕਰੇਗਾ, ਉਸੇ ਸਮੇਂ ਆਨ ਫੀਲਡ ਅੰਪਾਇਰ ਉਸ ਫੈਸਲੇ ਨੂੰ ਭੇਜ ਦਿੱਤਾ ਜਾਵੇਗਾ।


Related News