610 ਕਿਲੋ ਤੋਂ 63 ਕਿਲੋ ਤੱਕ : ਦੁਨੀਆ ਦੇ ਸਭ ਤੋਂ ਮੋਟੇ ਆਦਮੀ ਨੇ ਇੰਝ ਘਟਾਇਆ 542 ਕਿਲੋ ਭਾਰ

Saturday, Aug 17, 2024 - 12:35 PM (IST)

ਸਪੋਰਟਸ ਡੈਸਕ- 2013 ’ਚ ਖਾਲਿਦ ਬਿਨ ਮੋਹਸੇਨ ਸ਼ਾਰੀ ਨੂੰ ਦੁਨੀਆ ਦਾ ਸਭ ਤੋਂ ਮੋਟਾ ਆਦਮੀ ਕਿਹਾ ਗਿਆ। 610 ਕਿਲੋ ਭਾਰ ਸ਼ਾਰੀ ਬੈੱਡ ਤੋਂ ਵੀ ਉੱਠ ਨਹੀਂ ਸਕਦਾ ਸੀ। ਅੱਜ 11 ਸਾਲ ਬਾਅਦ ਸਾਊਦੀ ਅਰਬ ਦੇ ਸਾਬਕਾ ਰਾਜਾ ਅਬਦੁੱਲਾ ਦੇ ਕਾਰਨ ਉਹ 542 ਕਿਲੋ ਗ੍ਰਾਮ ਭਾਰ ਘੱਟ ਕਰਨ ਵਿਚ ਸਫਲ ਰਿਹਾ। ਡਾਕਟਰਾਂ ਦੀ ਟੀਮ ਹੁਣ ਸ਼ਾਰੀ ਨੂੰ ‘ਦਿ ਸਮਾਈਲਿੰਗ ਮੈਨ’ ਦੇ ਨਾਂ ਨਾਲ ਜਾਣਦੀ ਹੈ।
542 ਕਿ. ਗ੍ਰਾ.ਭਾਰ ਘੱਟ ਕੀਤਾ 11 ਸਾਲਾਂ ’ਚ 
610 ਕਿ. ਗ੍ਰਾ.ਭਾਰ ਸੀ 2013 ਵਿਚ ਸ਼ਾਰੀ ਦਾ
30 ਪੇਸ਼ੇਵਰ ਡਾਕਟਰਾਂ ਦੀ ਇਕ ਟੀਮ ਨੇ ਕੀਤੀ ਮਦਦ
ਇਸ ਤਰ੍ਹਾਂ ਘਟਾਇਆ ਭਾਰ
ਇਨ੍ਹਾਂ 11 ਸਾਲਾਂ ਵਿਚ ਸ਼ਾਰੀ ਨੇ ਕਈ ਗੈਸਟ੍ਰਿਕ ਬਾਈਪਾਸ ਸਰਜਰੀਆਂ ਕਰਵਾਈਆਂ। ਕਈ ਅਨੁਕੂਲ ਭੋਜਨ ਤੇ ਸਖਤ ਕਸਰਤਾਂ ਕੀਤੀਆਂ। ਸ਼ੁਰੂਆਤੀ 6 ਮਹੀਨਿਆਂ ਵਿਚ ਚੰਗੀ ਦੇਖਭਾਲ ਤੇ ਵੱਡੇ ਪੱਧਰ ’ਤੇ ਫੈਜ਼ਿਓਥੈਰੇਪੀਆਂ ਨਾਲ ਉਹ ਸਰੀਰ ਦਾ ਲੱਗਭਗ ਅੱਧਾ ਭਾਰ ਘੱਟ ਕਰਨ ਵਿਚ ਸਫਲ ਰਿਹਾ ਸੀ। 
ਰਾਜਾ ਦੀ ਵਿਸ਼ੇਸ਼ ਭੂਮਿਕਾ
ਰਾਜਾ ਅਬੁੱਦਲਾ ਦੀ ਅਪੀਲ ’ਤੇ ਸ਼ਾਰੀ ਨੂੰ ਫੋਰਕਲਿਫਟ ਤੇ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਬਿਸਤਰੇ ਦੇ ਇਸਤੇਮਾਲ ਕਰਦੇ ਹੋਏ ਜਜਾਨ ਵਿਚ ਉਸਦੇ ਘਰ ਤੋਂ ਰਿਆਦ ਵਿਚ ਕਿੰਗ ਫਹਦ ਮੈਡੀਕਲ ਸਿਟੀ ਵਿਚ ਫੁੱਲ ਇਲਾਜ ਲਈ ਲਿਜਾਇਆ ਗਿਆ। ਇੱਥੇ ਹੀ ਬਿਨਾਂ ਕੋਈ ਪੈਸਾ ਖਰਚੇ ਉਸ ਨੇ ਭਾਰ ਘਟਾਇਆ। 


Aarti dhillon

Content Editor

Related News