ਸੇਰੇਨਾ ਨੂੰ ਹਰਾਉਣ ਵਾਲੀ ਫ੍ਰਾਂਸਿਸੀ ਖਿਡਾਰੀ ਹਾਰਮਨੀ ਟੈਨ ਵਿੰਬਲਡਨ ਦੇ ਚੌਥੇ ਦੌਰ ''ਚ

07/03/2022 2:20:58 PM

ਵਿੰਬਲਡਨ- ਆਲ ਇੰਗਲੈਂਡ ਕਲੱਬ 'ਤੇ 7 ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ ਨੂੰ ਹਰਾਉਣ ਵਾਲੀ ਹਾਰਮਨੀ ਟੈਨ ਨੇ ਵਿੰਬਲਡਨ ਟੈਨਿਸ ਗ੍ਰੈਂਡ ਸਲੈਮ ਦੇ ਚੌਥੇ ਦੌਰ 'ਚ ਪ੍ਰਵੇਸ਼ ਕੀਤਾ। ਟੈਨ ਨੇ 23 ਵਾਰ ਦੀ ਗ੍ਰੈਂਡ ਸਲੈਮ ਸਿੰਗਲ ਚੈਂਪੀਅਨ ਸੇਰੇਨਾ ਨੂੰ ਤਿੰਨ ਸੈੱਟ 'ਚ ਹਰਾਇਆ ਸੀ। ਫਿਰ ਉਨ੍ਹਾਂ ਨੇ 32ਵਾਂ ਦਰਜਾ ਪ੍ਰਾਪਤ ਸਾਰਾ ਸੋਰੀਬੇਸ ਟੋਰਮੋ ਨੂੰ ਹਰਾਉਣ ਦੇ ਬਾਅਦ ਸ਼ਨੀਵਾਰ ਨੂੰ ਇੱਥੇ ਬ੍ਰਿਟਿਸ਼ ਖਿਡਾਰੀ ਕੈਟੀ ਬੋਲਟਰ ਨੂੰ 6-1, 6-1 ਨਾਲ ਮਾਤ ਦਿੱਤੀ।

ਫਰਾਂਸ ਦੀ ਗ਼ੈਰ ਦਰਜਾ ਪ੍ਰਾਪਤ ਆਲ ਇੰਗਲੈਂਡ ਕਲੱਬ 'ਚ ਡੈਬਿਊ ਕਰ ਰਹੀ ਹੈ ਜਦਕਿ ਉਹ ਚਾਰ ਵਾਰ ਫ੍ਰੈਂਚ ਓਪਨ 'ਚ ਤੇ ਇਸ ਸਾਲ ਆਸਟਰੇਲੀਆਈ ਓਪਨ ਖੇਡ ਚੁੱਕੀ ਹੈ। ਹੁਣ ਅਗਲੇ ਦੌਰ 'ਚ ਟੈਨ ਦਾ ਸਾਹਮਣਾ ਕੋਕੋ ਗੌਫ਼ ਤੇ ਅਮਾਂਡਾ ਐਨਿਸਿਮੋਵਾ ਦਰਮਿਆਨ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ।


Tarsem Singh

Content Editor

Related News