ਫ੍ਰੈਂਚ ਓਪਨ ਦੇ ਨਿਰਦੇਸ਼ਕ ਫੋਰਗੇਟ ਨੇ ਦਿੱਤਾ ਅਸਤੀਫਾ

12/07/2021 10:31:34 PM

ਪੈਰਿਸ- ਫ੍ਰੈਂਚ ਓਪਨ ਦੇ ਨਿਰਦੇਸ਼ਕ ਗਾਏ ਫੋਰਗੇਟ ਨੇ ਅਸਤੀਫਾ ਦੇ ਦਿੱਤਾ ਹੈ। ਫ੍ਰੈਂਚ ਟੈਨਿਸ ਫੈਡਰੇਸ਼ਨ (ਐੱਫ. ਐੱਫ. ਟੀ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫੋਰਗੇਟ ਦਾ ਇਕਰਾਰਨਾਮਾ ਸਾਲ ਦੇ ਅੰਤ ਵਿਚ ਖਤਮ ਹੋਣਾ ਸੀ। ਐੱਫ. ਐੱਫ. ਟੀ. ਨੇ ਕਿਹਾ ਕਿ ਇਸ ਕਲੇਅ ਕੋਰਟ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਨਵੇਂ ਪ੍ਰਮੁੱਖ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਫੋਰਗੇਟ ਨੇ ਪੈਰਿਸ ਮਾਸਟਰਸ ਦੇ ਨਿਰਦੇਸ਼ਕ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ।

ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ

PunjabKesari

The Elequipe ਅਖ਼ਬਾਰ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਦਿੱਤੀ। ਇਸ ਅਖ਼ਬਾਰ 'ਚ ਕਿਹਾ ਕਿ ਫੋਰਗੇਟ ਨੇ ਫੈਡਰੇਸ਼ਨ ਦੇ ਪ੍ਰਧਾਨ ਜਾਇਲਸ ਮੋਰੇਟੋਨ ਨੂੰ ਮੰਗਲਵਾਰ ਸਵੇਰੇ ਅਸਤੀਫੇ ਦੀ ਜਾਣਕਾਰੀ ਦਿੱਤੀ। ਫੈਡਰੇਸ਼ਨ ਨੇ ਫੋਰਗੇਟ ਦੇ ਅਚਾਨਕ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਤੇ ਉਸਦੀ ਪ੍ਰਤੀਬੱਧਤਾ ਤੇ ਸ਼ਾਨਦਾਰ ਕੰਮ ਦੇ ਲਈ ਧੰਨਵਾਦ ਕੀਤਾ। ਫੋਰਗੇਟ ਦਾ ਨਾਮ ਇਸ ਸਾਲ 'ਪੇਂਡੋਰਾ ਪੇਪਰਸ ਲੀਕ' ਮਾਮਲੇ ਵਿਚ ਆਇਆ ਸੀ।

ਇਹ ਖ਼ਬਰ ਪੜ੍ਹੋ-  2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News