ਫ੍ਰੈਂਚ ਓਪਨ : ਸਾਤਵਿਕਸਾਈਰਾਜ ਅਤੇ ਚਿਰਾਗ ਦੀ ਜੋੜੀ ਫਾਈਨਲ ''ਚ ਪਹੁੰਚੀ

Sunday, Oct 27, 2019 - 12:55 PM (IST)

ਫ੍ਰੈਂਚ ਓਪਨ : ਸਾਤਵਿਕਸਾਈਰਾਜ ਅਤੇ ਚਿਰਾਗ ਦੀ ਜੋੜੀ ਫਾਈਨਲ ''ਚ ਪਹੁੰਚੀ

ਸਪੋਰਟਸ ਡੈਸਕ— ਭਾਰਤੀ ਪੁਰਸ਼ ਬੈਡਮਿੰਟਨ ਡਬਲਜ਼ ਦੀ ਜੋੜੀ ਚਿਰਾਗ ਸ਼ੈਟੀ ਅਤੇ ਸਾਤਵਿਕ ਸਾਈਰਾਜ ਰੰਕੀਰੈੱਡੀ ਨੇ ਸ਼ਨੀਵਾਰ ਨੂੰ ਹੋਏ ਇਕ ਮੁਕਾਬਲੇ 'ਚ ਫ੍ਰੈਂਚ ਓਪਨ ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਨ੍ਹਾਂ ਨੇ ਸੈਮੀਫਾਈਨਲ 'ਚ ਜਾਪਾਨ ਦੀ ਜੋੜੀ ਹਿਰੋਯੂਕੀ ਐਂਡੋ ਅਤੇ ਯੂਤਾ ਵਾਤਨਾਬੇ ਨੂੰ ਸਿੱਧੇ ਸੈੱਟਾਂ 'ਚ 21-11, 25-23 ਨਾਲ ਹਰਾਇਆ।

ਭਾਰਤੀ ਜੋੜੀ ਨੇ ਸ਼ੁਰੂ ਤੋਂ ਹੀ ਗੇਮ 'ਤੇ ਪਕੜ ਮਜ਼ਬੂਤ ਕਰ ਲਈ ਅਤੇ ਸੌਖਿਆਂ ਹੀ ਪਹਿਲਾ ਸੈੱਟ ਜਿੱਤ ਲਿਆ। ਦੂਜੇ ਗੇਮ 'ਚ ਜਾਪਾਨੀ ਜੋੜੀ ਨੇ ਭਾਰਤੀ ਜੋੜੀ ਨੂੰ ਸਖਤ ਟਕੱਰ ਦਿੱਤੀ ਪਰ ਭਾਰਤੀ ਜੋੜੀ ਕਿਸੇ ਤਰ੍ਹਾਂ ਗੇਮ ਨੂੰ ਜਿੱਤਣ 'ਚ ਕਾਮਯਾਬ ਰਹੀ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਪੀ. ਵੀ. ਸਿੰਧੂ ਕੁਆਰਟਰ ਫਾਈਨਲ ਦੇ ਆਪਣੇ ਮੈਚਾਂ ਨੂੰ ਹਾਰ ਕੇ ਫ੍ਰੈਂਚ ਓਪਨ ਤੋਂ ਪਹਿਲੇ ਹੀ ਦੌਰ ਤੋਂ ਬਾਹਰ ਹੋ ਚੁੱਕੀਆਂ ਹਨ। ਸਿੰਧੂ ਨੂੰ ਤਾਈਵਾਨ ਦੀ ਤਾਈ ਜੂ ਯਿੰਗ ਨੇ ਹਰਾਇਆ ਜਦਕਿ ਸਾਇਨਾ ਨੇਹਵਾਲ ਨੂੰ ਸਾਊਥ ਕੋਰੀਆ ਦੀ ਐੱਨ ਸੇ ਯੰਗ ਨੇ ਹਰਾਇਆ ਸੀ।


author

Tarsem Singh

Content Editor

Related News