ਫ੍ਰਾਂਸੀਸੀ ਫੁੱਟਬਾਲ ਲੀਗ : ਐਮਬਾਪੇ, ਨੇਮਾਰ ਤੇ ਮੇਸੀ ਨੇ ਦਾਗ਼ੇ ਗੋਲ, ਪੀ. ਐੱਸ. ਜੀ. ਦੀ ਵੱਡੀ ਜਿੱਤ

Monday, Apr 04, 2022 - 03:05 PM (IST)

ਪੈਰਿਸ- ਸਟਾਰ ਸਟ੍ਰਾਈਕਰ ਐਮਬਾਪੇ ਨੇ ਦੋ ਗੋਲ ਦਾਗ਼ਣ ਦੇ ਇਲਾਵਾ ਤਿੰਨ ਗੋਲ ਕਰਨ 'ਚ ਸਹਿਯੋਗ ਕੀਤਾ ਜਿਸ ਨਾਲ ਪੈਰਿਸ ਸੇਂਟ ਜਰਮੇਨ (ਪੀ. ਐੱਸ. ਜੀ.) ਨੇ ਲੋਰੀਏਂਟ ਨੂੰ 5-1 ਨਾਲ ਕਰਾਰੀ ਹਾਰ ਦੇ ਕੇ ਫ੍ਰਾਂਸੀਸੀ ਫੁੱਟਬਾਲ ਲੀਗ ਦੇ ਰਿਕਾਰਡ 10ਵਾਂ ਖ਼ਿਤਾਬ ਜਿੱਤਣ ਦੀਆਂ ਆਪਣੀਆਂ ਉਮੀਦਾਂ ਨੂੰ ਖੰਭ ਲਾਏ।

ਨੇਮਾਰ ਨੇ ਐਮਬਾਪੇ ਦੀ ਮਦਦ ਨਾਲ 12 ਮਿੰਟ 'ਚ ਪੀ. ਐੱਸ. ਜੀ. ਵਲੋਂ ਪਹਿਲਾ ਗੋਲ ਕੀਤਾ। ਇਸ ਬ੍ਰਾਜ਼ੀਲੀ ਸਟਾਰ ਨੇ ਫ੍ਰਾਂਸੀਸੀ ਸਟ੍ਰਾਈਕਰ ਦੀ ਮਦਦ ਨਾਲ 90ਵੇਂ ਮਿੰਟ 'ਚ ਆਪਣਾ ਦੂਜਾ ਤੇ ਟੀਮ ਵਲੋਂ ਪੰਜਵਾਂ ਗੋਲ ਕੀਤਾ ਸੀ। ਐਮਬਾਪੇ ਨੇ ਇਸ ਦਰਮਿਆਨ 28ਵੇਂ ਤੇ 67ਵੇਂ ਮਿੰਟ 'ਚ ਖ਼ੁਦ ਗੋਲ ਦਾਗ਼ੇ ਸਨ।

ਉਨ੍ਹਾਂ ਨੇ 73ਵੇਂ ਮਿੰਟ 'ਚ ਲਿਓਨਿਲ ਮੇਸੀ ਨੂੰ ਟੀਮ ਵਲੋਂ ਚੌਥਾ ਗੋਲ ਕਰਨ 'ਚ ਵੀ ਮਦਦ ਕੀਤੀ ਸੀ। ਲੀਗ 'ਚ ਹੁਣ ਜਦੋਂ ਅੱਠ ਦੌਰ ਦਾ ਖੇਡ ਬਚਿਆ ਹੈ ਉਦੋਂ ਪੀ. ਐੱਸ. ਜੀ. ਦੂਜੇ ਨੰਬਰ ਦੀ ਟੀਮ ਮਾਰਸੇਲੀ ਤੋਂ 12 ਅੰਕ ਅੱਗੇ ਹੋ ਗਿਆ ਹੈ। ਪੀ. ਐੱਸ. ਜੀ. ਦੇ 68 ਤੇ ਮਾਰਸੇਲੀ ਦੇ 56 ਅੰਕ ਹਨ। 


Tarsem Singh

Content Editor

Related News