ਫ੍ਰੈਂਚਾਈਜ਼ੀ ਟੂਰਨਾਮੈਂਟਾਂ ਤੋਂ ਕੌਮਾਂਤਰੀ ਕ੍ਰਿਕਟ ਨੂੰ ਖਤਰਾ, MCC ਨੇ ਜਤਾਇਆ ਇਹ ਖਦਸ਼ਾ

03/11/2023 2:29:10 PM

ਦੁਬਈ  (ਭਾਸ਼ਾ)– ਮੈਰਿਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਕੌਮਾਂਤਰੀ ਕ੍ਰਿਕਟ ਨੂੰ ਸੁਰੱਖਿਅਤ ਰੱਖਣ ਲਈ ‘ਤੁਰੰਤ ਦਖਲ’ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਰੁਝੇਵੇਂ ਭਰੇ ਵਿਸ਼ਵ ਪੱਧਰੀ ਪ੍ਰੋਗਰਾਮ ਵਿਚਾਲੇ ਇਹ ਘਰੇਲੂ ਲੀਗਾਂ ਤੋਂ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ। ਨਵੀਆਂ ਐੱਸ. ਐੱਲ. ਟੀ.-20 ਤੇ ਆਈ. ਐੱਲ. ਟੀ-20 ਸਮੇਤ ਫ੍ਰੈਂਚਾਈਜ਼ੀ ਲੀਗਾਂ ਦਾ ਵਧਣਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਭਵਿੱਖ ਦੇ ਦੌਰਾ ਪ੍ਰੋਗਰਾਮ (ਐੱਫ. ਟੀ. ਪੀ.) ’ਤੇ ਬਹੁਤ ਜ਼ਿਆਦਾ ਦਬਾਅ ਪਾ ਰਿਹਾ ਹੈ, ਜਿਸ ਨਾਲ ਕਮਜ਼ੋਰ ਮੈਂਬਰ ਦੇਸ਼ਾਂ ਵਲੋਂ ਖੇਡੇ ਜਾਣ ਵਾਲੇ ਮੈਚਾਂ ਦੀ ਗਿਣਤੀ ’ਚ ‘ਖਤਰਨਾਕ ਅਸਮਾਨਤਾ’ ਪੈਦਾ ਹੋ ਰਹੀ ਹੈ।

ਬਿੱਗ ਥ੍ਰੀ ’ਚ ਸ਼ਾਮਲ ਭਾਰਤ, ਆਸਟਰੇਲੀਆ ਤੇ ਇੰਗਲੈਂਡ ਨੂੰ ਕੌਮਾਂਤਰੀ ਟੂਰਨਾਮੈਂਟਾਂ ਦਾ ਵੱਡਾ ਹਿੱਸਾ ਮਿਲਦਾ ਹੈ ਜਦਕਿ ਅਫਗਾਨਿਸਤਾਨ , ਆਇਰਲੈਂਡ ਤੇ ਜ਼ਿੰਬਾਬਵੇ ਵਰਗੇ ਟੈਸਟ ਖੇਡਣ ਵਾਲੇ ਛੋਟੇ ਦੇਸ਼ਾਂ ਨੂੰ ਬੇਹੱਦ ਰੁਝੇਵੇਂ ਭਰੇ ਐੱਫ. ਟੀ. ਪੀ. ਦੇ ਕਾਰਨ ਟਾਪ ਟੀਮਾਂ ਵਿਰੁੱਧ ਵਧੇਰੇ ਮੁਕਾਬਲੇ ਖੇਡਣ ਨੂੰ ਨਹੀਂ ਮਿਲਦੇ। ਐੱਮ. ਸੀ. ਸੀ. ਨੇ ਕਿਹਾ ਕਿ ਦੁਬਈ ’ਚ ਆਯੋਜਿਤ ਮੀਟਿੰਗ ਦਾ ਟੀਚਾ ਇਹ ਪਰਖਣਾ ਸੀ ਕਿ ਛੋਟੇ ਸਵਰੂਪ ਦੀਆਂ ਫ੍ਰੈਂਚਾਈਜ਼ੀ ਲੀਗਾਂ ਨਾਲ ਭਰੇ ਰੁਝੇਵੇਂ ਭਰੇ ਵਿਸ਼ਵ ਕ੍ਰਿਕਟ ਪ੍ਰੋਗਰਾਮ ਵਿਚਾਲੇ ਕੌਮਾਂਤਰੀ ਕ੍ਰਿਕਟ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ ਹੈ ਤੇ ਅਗਲੇ 10 ਸਾਲਾਂ ’ਚ ਵਿਸ਼ਵ ਕ੍ਰਿਕਟ ਕਿਵੇਂ ਦਿਸੇਗੀ ਜੇਕਰ ਇਸ ਨੂੰ ਸੁਚਾਰੂ ਢੰਗ ਨਾਲ ਵਿਕਸਤ ਹੋਣ ਲਈ ਸਮਾਂ ਦਿੱਤਾ ਜਾਵੇ।


Tarsem Singh

Content Editor

Related News