ਫਰਾਂਸ ਦੀ ਪਹਿਲੀ ਮਹਿਲਾ ਓਲੰਪਿਕ ਮੁਖੀ ਨੇ ਦਿੱਤਾ ਅਸਤੀਫ਼ਾ
Thursday, May 25, 2023 - 05:18 PM (IST)
ਪੈਰਿਸ (ਭਾਸ਼ਾ) : ਫਰਾਂਸ ਦੀ ਓਲੰਪਿਕ ਕਮੇਟੀ ਦੀ ਪਹਿਲੀ ਮਹਿਲਾ ਮੁਖੀ ਬ੍ਰਿਗਿਟ ਹੈਨਰਿਕਸ ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ। ਅਗਲੇ ਸਾਲ ਹੋਣ ਵਾਲੇ ਪੈਰਿਸ ਓਲੰਪਿਕ ਤੋਂ ਪਹਿਲਾਂ ਇਹ ਫਰਾਂਸ ਵਿੱਚ ਖੇਡਾਂ ਨਾਲ ਜੁੜੀ ਇਕ ਹੋਰ ਲੀਡਰਸ਼ਿਪ ਤਬਦੀਲੀ ਹੈ। ਫਰਾਂਸ ਦੀ ਸਾਬਕਾ ਰਾਸ਼ਟਰੀ ਫੁਟਬਾਲ ਖਿਡਾਰੀ ਬ੍ਰਿਗਿਟ ਫਰਾਂਸ ਵਿੱਚ ਓਲੰਪਿਕ ਖੇਡਾਂ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਸੀ।
ਫਰਾਂਸ ਓਲੰਪਿਕ ਜਗਤ ਵਿੱਚ ਇੱਕ ਸਖ਼ਤ ਅੰਦਰੂਨੀ ਲੜਾਈ ਤੋਂ ਬਾਅਦ ਬ੍ਰਿਗਿਟ ਨੂੰ ਆਪਣੇ ਅਹੁਦੇ ਤੋਂ ਹਟਣਾ ਪਿਆ। ਫਰਾਂਚ ਓਲੰਪਿਕ ਕਮੇਟੀ ਨੇ ਕਿਹਾ ਕਿ ਉਨ੍ਹਾਂ ਨੇ ਵੀਰਵਾਰ ਦੀ ਜਨਰਲ ਅਸੈਂਬਲੀ ਦੀ ਬੈਠਕ ਦੀ ਸ਼ੁਰੂਆਤ ਵਿੱਚ ਐਲਾਨ ਕੀਤਾ ਕਿ ਉਹ ਅਹੁਦਾ ਛੱਡ ਰਹੀ ਹੈ। ਕਮੇਟੀ ਨੇ ਬ੍ਰਿਗਿਟ ਦੇ ਅਸਤੀਫੇ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਵਿੱਚ ਮੌਜੂਦ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਬ੍ਰਿਗਿਟ ਜੂਨ 2021 ਤੋਂ ਇਸ ਅਹੁਦੇ 'ਤੇ ਕਾਬਿਜ਼ ਸੀ।