ਚਾਰ ਦੇਸ਼ਾਂ ਦੀ ਰਗਬੀ ਚੈਂਪੀਅਨਸ਼ਿਪ 7 ਨਵੰਬਰ ਤੋਂ ਬ੍ਰਿਸਬੇਨ ''ਚ ਸ਼ੁਰੂ

9/24/2020 5:16:45 PM

ਬ੍ਰਿਸਬੇਨ (ਭਾਸ਼ਾ) : ਚਾਰ ਦੇਸ਼ਾਂ ਦੀ ਰਗਬੀ ਚੈਂਪੀਅਨਸ਼ਿਪ 7 ਨਵੰਬਰ ਤੋਂ ਬ੍ਰਿਸਬੇਨ ਵਿਚ ਸ਼ੁਰੂ ਹੋ ਰਹੀ ਹੈ, ਜਿਸ ਵਿਚ 6 ਹਫ਼ਤੇ ਦੌਰਾਨ 6 ਡਬਲਹੈਡਰ ਮੈਚ ਖੇਡੇ ਜਾਣਗੇ। ਟੂਰਨਾਮੈਂਟ ਦੀ ਸੰਚਾਲਨ ਸੰਸਥਾ 'ਸਾਨਜਾਰ' (ਜਿਸ ਵਿਚ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਅਰਜਨਟੀਨਾ ਸ਼ਾਮਲ ਹਨ) ਨੇ ਕਿਹਾ ਕਿ ਗੈਰ ਆਸਟਰੇਲਿਆਈ ਸਾਰੀਆਂ ਟੀਮਾਂ ਨੂੰ ਨਿਊ ਸਾਊਥ ਵੇਲਸ ਅਤੇ ਕੁਈਂਸਲੈਂਡ ਸਰਕਾਰਾਂ ਵੱਲੋਂ ਲਗਾਏ ਗਏ ਸਾਰੇ ਸਿਹਤ ਨਿਯਮਾਂ ਦਾ ਪੂਰਾ ਪਾਲਣ ਕਰਣਾ ਹੋਵੇਗਾ।

ਟੂਰਨਾਮੈਂਟ ਦੌਰਾਨ ਸਾਰੀਆਂ ਟੀਮਾਂ ਜੈਵ ਸੁਰੱਖਿਅਤ ਬਬਲ ਵਿਚ ਰਹਿਣਗੀਆਂ। ਇਕਾਂਤਵਾਸ ਦੀਆਂ ਸ਼ਰਤਾਂ ਵਿਚ ਥੋੜ੍ਹੀ ਛੋਟ ਕਾਰਨ ਆਸਟਰੇਲੀਆ ਨੇ ਰਗਬੀ ਚੈਂਪੀਅਨਸ਼ਿਪ ਦਾ ਮੇਜਬਾਨੀ ਅਧਿਕਾਰ ਪ੍ਰਾਪਤ ਕੀਤਾ। ਕੋਵਿਡ-19 ਪਾਬੰਦੀਆਂ ਨੂੰ ਘੱਟ ਕਰਣ ਨਾਲ ਨਿਊ ਸਾਉਥ ਵੇਲਸ ਦੇ ਸਟੇਡੀਅਮ ਵਿਚ 50 ਫ਼ੀਸਦੀ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।


cherry

Content Editor cherry