ਸ਼ੰਘਾਈ ''ਚ ਹੋਵੇਗੀ ਫਾਰਮੂਲਾ ਵਨ ਦੀ 1000ਵੀਂ ਰੇਸ

Tuesday, Apr 09, 2019 - 05:13 PM (IST)

ਸ਼ੰਘਾਈ ''ਚ ਹੋਵੇਗੀ ਫਾਰਮੂਲਾ ਵਨ ਦੀ 1000ਵੀਂ ਰੇਸ

ਸ਼ੰਘਾਈ— ਇੰਗਲੈਂਡ ਦੇ ਪੇਂਡੂ ਇਲਾਕੇ 'ਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਤਿਆਰ ਕੀਤੇ ਗਏ ਹਵਾਈ ਅੱਡੇ 'ਤੇ ਪਹਿਲੀ ਰੇਸ ਤੋਂ ਲੈ ਕੇ ਇਸ ਹਫਤੇ ਦੇ ਅੰਤ ਸ਼ੰਘਾਈ ਦੇ 240 ਮਿਲੀਅਨ ਡਾਲਰ 'ਚ ਤਿਆਰ ਕੌਮਾਂਤਰੀ ਸਰਕਟ 'ਤੇ ਹੋਣ ਵਾਲੀ 1000ਵੀਂ ਰੇਸ ਤਕ ਫਾਰਮੂਲਾ ਵਨ ਨੇ ਲੰਬਾ ਰਸਤਾ ਤੈਅ ਕੀਤਾ ਹੈ ਜਿਸ ਦੀ ਸ਼ੁਰੂਆਤ 1950 'ਚ ਹੋਈ ਸੀ। 

ਸਿਲਵਰਸਟੋਨ 'ਚ ਪਹਿਲੀ ਰੇਸ 69 ਸਾਲ ਪਹਿਲਾਂ ਆਯੋਜਿਤ ਕੀਤੀ ਗਈ ਸੀ ਅਤੇ ਬ੍ਰਿਟਿਸ਼ ਗ੍ਰਾਂ ਪ੍ਰੀ ਉਦੋਂ ਤੋਂ ਲੈ ਕੇ ਅਜੇ ਤੱਕ ਫਾਰਮੂਲਾ ਵਨ ਦਾ ਹਿੱਸਾ ਬਣੀ ਹੋਈ ਹੈ। ਇਸ ਤੋਂ ਇਲਾਵਾ ਇਟੈਲੀਅਨ ਗ੍ਰਾਂ ਪ੍ਰੀ. ਹੀ ਅਜਿਹੀ ਰੇਸ ਹੈ ਜੋ ਹਮੇਸ਼ਾ ਕੈਲੰਡਰ ਦਾ ਹਿੱਸਾ ਰਹੀ। ਪਿਛਲੇ 70 ਸੈਸ਼ਨ 'ਚ ਫਾਰਮੂਲਾ ਵਨ ਨੇ ਪੰਜ ਮਹਾਦੀਪਾਂ ਦੇ 32 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਵੀਅਤਨਾਮ 'ਚ ਸਟ੍ਰੀਟ ਸਰਕਟ ਅਗਲੇ ਸਾਲ ਇਸ ਸ਼੍ਰੇਣੀ 'ਚ ਨਵਾਂ ਨਾਂ ਜੁੜ ਜਾਵੇਗਾ। ਫਾਰਮੂਲਾ ਵਨ ਸੰਗਠਨ ਨੂੰ 2017 'ਚ ਅਮਰੀਕੀ ਮੀਡੀਆ ਦੀ ਦਿੱਗਜ ਕੰਪਨੀ ਲਿਬਰਟੀ ਮੀਡੀਆ ਨੇ ਅੱਠ ਅਰਬ ਡਾਲਰ 'ਚ ਖਰੀਦਿਆ ਸੀ ਅਤੇ ਹੁਣ ਉਹ ਵਾਲ ਸਟ੍ਰੀਟ 'ਚ ਸੂਚੀਬੱਧ ਹੈ।


author

Tarsem Singh

Content Editor

Related News