ਸਾਬਕਾ ਧਾਕੜ ਕ੍ਰਿਕਟਰ ਸ਼ੇਨ ਵਾਰਨ ਨੂੰ ਲੰਡਨ ਅਦਾਲਤ ਨੇ ਸੁਣਾਈ ਸਜ਼ਾ

Monday, Sep 23, 2019 - 10:19 PM (IST)

ਸਾਬਕਾ ਧਾਕੜ ਕ੍ਰਿਕਟਰ ਸ਼ੇਨ ਵਾਰਨ ਨੂੰ ਲੰਡਨ ਅਦਾਲਤ ਨੇ ਸੁਣਾਈ ਸਜ਼ਾ

ਲੰਡਨ— ਆਸਟਰੇਲੀਆਈ ਸਪਿਨ ਦਿੱਗਜ ਸ਼ੇਨ ਵਾਰਨ 12 ਮਹੀਨੇ ਤਕ ਗੱਡੀ ਨਹੀਂ ਚਲਾ ਸਕੇਗਾ ਕਿਉਂਕਿ ਉਸ ਨੇ 2 ਸਾਲ 'ਚ 6 ਵਾਰ ਤੇਜ਼ ਗਤੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਇਸ 50 ਸਾਲਾ ਸਾਬਕਾ ਕ੍ਰਿਕਟਰ ਨੂੰ ਵਿੰਬਲਡਨ ਮੈਜਿਸਟ੍ਰੇਟ ਕੋਰਟ ਨੇ ਅਗਸਤ 2018 'ਚ ਕੇਨਸਿੰਗਟਨ 'ਚ ਕਿਰਾਏ 'ਤੇ ਲਈ ਗਈ ਜਗੁਆਰ ਕਾਰ ਨੂੰ 47 ਮੀਲ ਪ੍ਰਤੀਘੰਟੇ ਦੀ ਰਫਤਾਰ ਨਾਲ ਚਲਾਉਣ ਦਾ ਦੋਸ਼ੀ ਪਾਇਆ, ਜਦਕਿ ਉਸ ਖੇਤਰ 'ਚ 40 ਮੀਲ ਪ੍ਰਤੀਘੰਟੇ ਦੀ ਰਫਤਾਰ ਨਾਲ ਹੀ ਗੱਡੀ ਚਲਾਈ ਜਾ ਸਕਦੀ ਹੈ। ਬੀ. ਬੀ. ਸੀ. ਦੇ ਅਨੁਸਾਰ ਵਾਰਨ ਸੁਣਵਾਈ ਦੇ ਦੌਰਾਨ ਅਦਾਲਤ 'ਚ ਨਹੀਂ ਸੀ। ਅਪ੍ਰੈਲ 2016 ਤੋਂ ਵਾਰਨ ਨੂੰ ਪੰਜ ਵਾਰ ਤੇਜ਼ੀ ਨਾਲ ਗੱਡੀ ਚਲਾਉਣ ਦਾ ਦੋਸ਼ ਲਗਾਇਆ ਸੀ ਤੇ ਉਸਦੇ ਲਾਈਸੈਂਸ 'ਚ ਪਹਿਲਾਂ ਹੀ 15 ਪੇਨਲਟੀ ਅੰਕ ਦਰਜ ਸਨ। ਵਾਰਨ ਨੂੰ ਕੁਲ 1845 ਪੌਂਡ ਕੋਰਟ 'ਚ ਜਮ੍ਹਾ ਕਰਨ ਦੇ ਲਈ ਵੀ ਕਿਹਾ ਗਿਆ ਹੈ।

 


author

Gurdeep Singh

Content Editor

Related News