ਸ਼੍ਰੀਲੰਕਾ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਪਰਾਨਾਵਿਤਾਨਾ ਨੇ ਲਿਆ ਸੰਨਿਆਸ

Wednesday, Aug 26, 2020 - 01:46 AM (IST)

ਸ਼੍ਰੀਲੰਕਾ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਪਰਾਨਾਵਿਤਾਨਾ ਨੇ ਲਿਆ ਸੰਨਿਆਸ

ਕੋਲੰਬੋ- ਸ਼੍ਰੀਲੰਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਥਰੰਗਾ ਪਰਾਨਾਵਿਤਾਨਾ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਪਰਾਨਾਵਿਤਾਨਾ ਨੇ 32 ਟੈਸਟ ਮੈਚ 'ਚ 32.58 ਦੀ ਔਸਤ ਨਾਲ 1792 ਦੌੜਾਂ ਬਣਾਈਆਂ ਹਨ। ਜਿਸ 'ਚ ਦੋ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਫਸਟ ਕਲਾਸ ਕ੍ਰਿਕਟ ਦੇ 222 ਮੁਕਾਬਲਿਆਂ 'ਚ 14940 ਦੌੜਾਂ ਬਣਾਈਆਂ ਹਨ।
ਫਸਟ ਕਲਾਸ 'ਚ ਉਨ੍ਹਾਂ ਨੇ 40 ਸੈਂਕੜੇ ਲਗਾਏ ਹਨ। ਪਰਾਨਾਵਿਤਾਨਾ ਨੂੰ 2009 'ਚ ਪਾਕਿਸਤਾਨ ਦੌਰੇ ਦੇ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਇਸ ਸੀਰੀਜ਼ ਦੇ ਦੌਰਾਨ ਹਾਲਾਂਕਿ ਸ਼੍ਰੀਲੰਕਾ ਟੀਮ ਦੀ ਬਸ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਉਹ ਵੀ ਜ਼ਖਮੀ ਹੋਇਆ ਸੀ। ਪਰਾਨਾਵਿਤਾਨਾ ਨੇ ਆਖਰੀ ਵਾਰ 2012 'ਚ ਨਿਊਜ਼ੀਲੈਂਡ ਦੇ ਵਿਰੁੱਧ ਅੰਤਰਰਾਸ਼ਟਰੀ ਮੈਚ ਖੇਡਿਆ ਸੀ।


author

Gurdeep Singh

Content Editor

Related News