ਸ਼੍ਰੀਲੰਕਾ ਦਾ ਸਾਬਕਾ ਕ੍ਰਿਕਟਰ ਮੈਚ ਫਿਕਸਿੰਗ ਦੇ ਦੋਸ਼ 'ਚ ਗ੍ਰਿਫਤਾਰ
Wednesday, Sep 06, 2023 - 03:28 PM (IST)
ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਸਚਿਤਰਾ ਸੇਨਾਨਾਇਕ ਨੂੰ ਬੁੱਧਵਾਰ ਨੂੰ ਮੈਚ ਫਿਕਸਿੰਗ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ। ਖੇਡ ਦੀ ਭ੍ਰਿਸ਼ਟਾਚਾਰ ਜਾਂਚ ਯੂਨਿਟ ਨੇ ਉਸ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਸ ਨੇ ਸਵੇਰੇ ਆਤਮ ਸਮਰਪਣ ਕੀਤਾ।
ਇਹ ਵੀ ਪੜ੍ਹੋ : ਸਿਆਸਤ 'ਚ ਆਉਣ 'ਤੇ ਮੁੜ ਬੋਲੇ ਵਰਿੰਦਰ ਸਹਿਵਾਗ- ਲੋਕ ਸਿਰਫ ਸੱਤਾ ਦੀ ਭੁੱਖ ਲਈ ਆਉਂਦੇ ਹਨ
ਤਿੰਨ ਹਫ਼ਤੇ ਪਹਿਲਾਂ ਅਦਾਲਤ ਨੇ ਉਸ ਦੇ ਵਿਦੇਸ਼ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ। ਸੇਨਾਨਾਇਕੇ 'ਤੇ ਲੰਕਾ ਪ੍ਰੀਮੀਅਰ ਲੀਗ 2020 ਵਿੱਚ ਮੈਚ ਫਿਕਸ ਕਰਨ ਦਾ ਦੋਸ਼ ਹੈ ਜਿਸ ਵਿੱਚ ਉਸਨੇ ਕਥਿਤ ਤੌਰ 'ਤੇ ਦੋ ਖਿਡਾਰੀਆਂ ਨੂੰ ਮੈਚ ਫਿਕਸ ਕਰਨ ਲਈ ਉਕਸਾਇਆ ਸੀ।
ਸੇਨਾਨਾਇਕ ਨੇ ਸ਼੍ਰੀਲੰਕਾ ਲਈ 49 ਵਨਡੇ ਅਤੇ ਟੀ-20 ਮੈਚ ਖੇਡੇ ਹਨ। ਵਨਡੇ ਵਿੱਚ ਉਸਨੇ ਸਭ ਤੋਂ ਵੱਧ 42 ਦੇ ਨਾਲ 290 ਦੌੜਾਂ ਬਣਾਈਆਂ ਹਨ ਜਦੋਂ ਕਿ ਟੀ-20 ਵਿੱਚ ਉਸਨੇ ਸਭ ਤੋਂ ਵੱਧ 17 ਦੇ ਨਾਲ 56 ਦੌੜਾਂ ਬਣਾਈਆਂ ਹਨ। ਉਸਨੇ ਇੱਕ ਟੈਸਟ ਵੀ ਖੇਡਿਆ ਜਿਸ ਵਿੱਚ ਉਸਨੇ 5 ਦੌੜਾਂ ਬਣਾਈਆਂ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਉਸ ਨੇ ਵਨਡੇ ਵਿੱਚ 4/13 ਦੇ ਸਰਵੋਤਮ ਅੰਕੜਿਆਂ ਨਾਲ 53 ਵਿਕਟਾਂ ਅਤੇ ਟੀ-20 ਵਿੱਚ 4/46 ਦੇ ਸਰਵੋਤਮ ਅੰਕੜਿਆਂ ਨਾਲ 25 ਵਿਕਟਾਂ ਲਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।