ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

Monday, Feb 28, 2022 - 12:13 PM (IST)

ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਸੋਸਾਇਟੀ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਕੋਲੋਂ ਲੰਘ ਰਹੀ ਕਾਰ ਨੂੰ ਟੱਕਰ ਮਾਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਬਾਂਦਰਾ ਪੁਲਸ ਸਟੇਸ਼ਨ 'ਚ ਪੁੱਛਗਿੱਛ ਕੀਤੀ ਗਈ ਤੇ ਬਾਅਦ 'ਚ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

ਬਾਂਦਰਾ ਦੇ ਵਸਨੀਕ ਉਕਤ ਪੀੜਤ ਦੀ ਸ਼ਿਕਾਇਤ ਦੇ ਬਾਅਦ 50 ਸਾਲਾ ਵਿਨੋਦ ਕਾਂਬਲੀ ਨੂੰ ਗ੍ਰਿਫ਼ਤਾਰ ਕੀਤਾ ਗਿਆਈ ਹੈ। ਕਾਂਬਲੀ 'ਤੇ ਮੋਟਰ ਵਾਹਨ ਐਕਟ ਦੇ ਤਹਿਤ ਭਾਰਤੀ ਸਜ਼ਾ ਜ਼ਾਬਤੇ (ਆਈ. ਪੀ .ਸੀ.) ਦੀ ਧਾਰਾ r.w. 185 ਦੇ ਤਹਿਤ ਦੋਸ਼ ਲਾਇਆ ਗਿਆ ਸੀ। ਖ਼ਬਰਾਂ ਦੀ ਇਕ ਏਜੰਸੀ ਦੇ ਮੁਤਾਬਕ ਕਾਂਬਲੀ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਕਾਂਬਲੀ ਨੇ ਘਟਨਾ ਦੇ ਬਾਅਦ ਕੰਪਲੈਕਸ ਦੇ ਚੌਕੀਦਾਰ ਤੇ ਕੁਝ ਨਿਵਾਸੀਆਂ ਨਾਲ ਕਥਿਤ ਤੌਰ 'ਤੇ ਬਹਿਸ ਵੀ ਕੀਤੀ।

PunjabKesari

ਕਾਂਬਲੀ ਨੇ ਭਾਰਤ ਲਈ 17 ਟੈਸਟ ਖੇਡੇ ਜਿਨ੍ਹਾਂ 'ਚ 4 ਸੈਂਕੜਿਆਂ ਸਮੇਤ 1084 ਦੌੜਾਂ ਬਣਾਈਆਂ। ਉਨ੍ਹਾਂ ਨੇ ਭਾਰਤ ਲਈ 104 ਵਨ-ਡੇ ਮੈਚ ਖੇਡੇ ਜਿਸ 'ਚ ਦੋ ਸੈਂਕੜਿਆਂ ਸਮੇਤ 2477 ਦੌੜਾਂ ਬਣਾਈਆਂ। ਮੁੰਬਈ ਦੇ ਬੱਲੇਬਾਜ਼ ਨੇ 1991 'ਚ ਡੈਬਿਊ ਕੀਤਾ ਤੇ ਅਕਤੂਬਰ 2000 'ਚ ਆਪਣਾ ਆਖ਼ਰੀ ਮੈਚ ਖੇਡਿਆ ਸੀ।

ਇਹ ਵੀ ਪੜ੍ਹੋ : ਵੱਡੇ ਟੀਚੇ ਹਾਸਲ ਕਰਨ ਲਈ ਨਿਯਮਿਤ ਤੌਰ 'ਤੇ ਕੁਆਲੀਫਾਈ ਕਰਨਾ ਜ਼ਰੂਰੀ : ਸਟਿਮਕ

ਇਕ ਹੁਨਰਮੰਦ ਕ੍ਰਿਕਟਰ ਜੋ ਸਚਿਨ ਤੇਂਦਲੁਕਰ ਦੇ ਨਾਲ ਖੇਡ ਦੀ ਕਲਾ ਸਿਖਦੇ ਹੋਏ ਵੱਡਾ ਹੋਇਆ। ਸਾਬਕਾ ਕ੍ਰਿਕਟਰ ਸੋਸ਼ਲ ਮੀਡੀਆ 'ਤੇ ਸਰਗਰਮ ਹੈ ਤੇ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਜ਼ਿਕਰਯੋਗ ਹੈ ਕਿ ਕਾਂਬਲੀ ਪਿਛਲੇ ਸਾਲ ਦਸੰਬਰ 'ਚ ਸਾਈਬਰ ਫ੍ਰਾਡ ਦਾ ਸ਼ਿਕਾਰ ਹੋਏ ਸਨ। ਇਕ ਜਾਲਸਾਜ਼ ਨੇ ਫ਼ੋਨ 'ਤੇ ਆਪਣੇ ਆਪ ਨੂੰ ਇਕ ਨਿੱਜੀ ਬੈਂਕ ਦਾ ਕਾਰਜਕਾਰੀ ਅਧਿਕਾਰੀ ਕਹਿੰਦੇ ਹੋਏ ਕੇ. ਵਾਈ. ਸੀ. ਅਪਡੇਟ ਕਰਨ ਦੇ ਬਹਾਨੇ 1.14 ਲੱਖ ਰੁਪਏ ਦਾ ਚੂਨਾ ਲਾਇਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News