ਭਾਰਤ ਦੇ ਸਾਬਕਾ ਕ੍ਰਿਕਟਰ ਰੌਬਿਨ ਸਿੰਘ ਨੂੰ UAE ਕ੍ਰਿਕਟ ਨੇ ਦਿੱਤੀ ਵੱਡੀ ਜ਼ਿੰਮੇਵਾਰੀ

02/12/2020 6:09:37 PM

ਦੁਬਈ : ਭਾਰਤ ਦੇ ਸਾਬਕਾ ਆਲਰਾਊਂਡਰ ਰੌਬਿਨ ਸਿੰਘ ਨੂੰ ਬੁੱਧਵਾਰ ਨੂੰ ਯੂਨਾਈਟਡ ਅਰਬ ਅਮੀਰਾਤ (ਯੂ. ਏ. ਈ.) ਦਾ ਕ੍ਰਿਕਟ ਡਾਈਰੈਕਟਰ ਨਿਯੁਕਤ ਕੀਤਾ ਗਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਖਬਰਾ ਮੁਤਾਬਕ 56 ਸਾਲਾ ਰੌਬਿਨ ਸਿੰਘ ਨੂੰ ਮੁੱਖ ਕੋਚ ਦੇ ਰੂਪ 'ਚ ਡਗੀ ਬ੍ਰਾਊਨ ਦੀ ਬਰਖਾਸਤਗੀ ਤੋਂ ਬਾਅਦ ਨਿਯੁਕਤ ਕੀਤਾ ਗਿਆ ਹੈ। ਰੌਬਿਨ ਉਸ ਸਮੇਂ ਦੀ ਰਾਸ਼ਟਰੀ ਟੀਮ ਨਾਲ ਜੁੜੇ ਰਹੇ ਹਨ ਜਦੋਂ ਉਹ ਫਿਕਸਿੰਗ ਮਾਮਲੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨਾਲ ਪਿਛਲੇ ਸਾਲ ਟੀਮ ਨੂੰ ਹਿਲਾ ਕੇ ਰੱਖ ਦਿੱਤਾ। ਇਸ ਮਾਮਲੇ ਤੋਂ ਬਾਅਦ ਕਪਤਾਨ ਮੁਹੰਮਦ ਨਵੀਦ ਸ ਣੇ ਕੁਝ ਸੀਨੀਅਰ ਖਿਡਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਚੌਣ ਪੈਨਲ ਨੂੰ ਵੀ ਭੰਗ ਕਰ ਦਿੱਤਾ ਗਿਆ। ਚੋਣ ਕਮੇਟੀ ਦੇ ਬਿਨਾ ਬ੍ਰਾਊਨ ਨੂੰ ਪਿਛਲੇ ਸਾਲ ਦਸੰਬਰ ਵਿਚ ਆਪਣੇ ਦੇਸ਼ ਵਿਚ ਸਕਾਟਲੈਂਡ ਅਤੇ ਅਮਰੀਕਾ ਖਿਲਾਫ ਸੀਰੀਜ਼ ਅਤੇ ਜਨਵਰੀ ਵਿਚ ਓਮਾਨ ਅਤੇ ਮਸਕਟ ਖਿਲਾਫ ਵਰਲਡ ਕੱਪ ਲੀਗ ਦੇ 2 ਮੈਚਾਂ ਦੀ ਟੀਮ ਚੁਣਨ ਲਈ ਮਜ਼ਬੂਰ ਹੋਣਾ ਪਿਆ ਸੀ।

PunjabKesari

ਰੌਬਿਨ ਨੇ 1989 ਤੋਂ 2001 ਵਿਚਾਲੇ ਭਾਰਤ ਲਈ ਇਕ ਟੈਸਟ ਅਤੇ 136 ਵਨ ਡੇ ਕੌਮਾਂਤਰੀ ਮੈਚ ਖੇਡੇ ਅਤੇ ਪਿਛਲੇ ਕਈ ਸ ਾਲਾਂ ਤੋਂ ਕੋਚ ਦੇ ਰੂਪ 'ਚ ਕੰਮ ਕਰ ਰਹੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ ਦੀ ਬੇਹੱਦ ਸਫਲ ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਨਾਲ ਜੁੜੇ ਰਹਿਣ ਤੋਂ ਇਲਾਵਾ 2013 ਤੋਂ ਕੈਰੇਬੀਆਈ ਪ੍ਰੀਮੀਅਰ ਲੀਗ ਵਿਚ ਬਾਰਬਾਡੋਸ ਟ੍ਰਾਈਡੇਂਟਸ ਅਤੇ ਇੱਥੇ ਟੀ-10 ਲੀਗ ਵਿਚ ਟੀ-10 ਫ੍ਰੈਂਚਈਜ਼ੀਆਂ ਨਾਲ ਜੁੜੇ ਰਹੇ ਹਨ। ਤਰਿਨਿਦਾਦ ਵਿਚ ਜਨਮੇ ਯੂ. ਏ. ਈ. ਵਿਚ ਕੋਚਿੰਗ ਕਲੀਨਿਕ ਵੀ ਚਲਾਉਂਦੇ ਰਹੇ ਹਨ। ਚੁਸਤ ਫੀਲਡਰ ਅਤੇ ਬੱਲੇਬਾਜ਼ੀ ਆਲਰਾਊਂਡਰ ਰੌਬਿਨ ਨੇ ਵਨ ਡੇ ਕੌਮਾਂਤਰੀ ਮੈਚਾਂ 25.95 ਦੀ ਔਸਤ ਨਾਲ 2236 ਦੌੜਾਂ ਬਣਾਈਆਂ, ਜਿਸ ਵਿਚ ਉਸ ਦਾ ਸਰਵਸ੍ਰੇਸ਼ਠ ਸਕੋਰ 100 ਦੌੜਾਂ ਰਿਹਾ। ਉਸ ਨੇ 50 ਓਵਰਾਂ ਫਾਰਮੈਟ ਵਿਚ 69 ਵਿਕਟਾਂ ਵੀ ਹਾਸਲ ਕੀਤੀਆਂ ਅਤੇ 22 ਦੌੜਾਂ 'ਤੇ 5 ਵਿਕਟਾਂ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ।


Related News