ਸਾਬਕਾ ਫਾਰਮੂਲਾ ਵਨ ਰੇਸਰ ਵਿਲਸਨ ਫਿਟੀਪਾਲਡੀ ਨੂੰ ਆਪਣੇ 80ਵੇਂ ਜਨਮ ਦਿਨ ''ਤੇ ਪਿਆ ਦਿਲ ਦਾ ਦੌਰਾ

Thursday, Jan 04, 2024 - 10:39 AM (IST)

ਸਾਬਕਾ ਫਾਰਮੂਲਾ ਵਨ ਰੇਸਰ ਵਿਲਸਨ ਫਿਟੀਪਾਲਡੀ ਨੂੰ ਆਪਣੇ 80ਵੇਂ ਜਨਮ ਦਿਨ ''ਤੇ ਪਿਆ ਦਿਲ ਦਾ ਦੌਰਾ

ਬ੍ਰਾਸੀਲੀਆ- ਬ੍ਰਾਜ਼ੀਲ ਦੇ ਸਾਬਕਾ ਫਾਰਮੂਲਾ ਵਨ ਡਰਾਈਵਰ ਅਤੇ ਫਾਰਮੂਲਾ ਵਨ ਟੀਮ ਦੇ ਮਾਲਕ ਵਿਲਸਨ ਫਿਟੀਪਾਲਡੀ ਜੂਨੀਅਰ ਨੂੰ ਕ੍ਰਿਸਮਿਸ ਦੇ ਦਿਨ ਆਪਣੇ 80ਵੇਂ ਜਨਮ ਦਿਨ ਦੀ ਡਿਨਰ ਪਾਰਟੀ ਦੌਰਾਨ ਦਿਲ ਦਾ ਦੌਰਾ ਪਿਆ। ਬ੍ਰਾਜ਼ੀਲ ਦੇ ਸਪੋਰਟਸ ਨਿਊਜ਼ ਆਉਟਲੇਟ ਗ੍ਰਾਂਡੇ ਪ੍ਰੀਮਿਓ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ
ਬ੍ਰਾਜ਼ੀਲ ਦੇ ਦੋ ਵਾਰ ਦੇ ਫਾਰਮੂਲਾ ਵਨ ਵਿਸ਼ਵ ਚੈਂਪੀਅਨ ਐਮਰਸਨ ਫਿਟੀਪਾਲਡੀ ਦੇ ਭਰਾ ਵਿਲਸਨ ਨੇ ਕ੍ਰਿਸਮਸ ਵਾਲੇ ਦਿਨ ਆਪਣਾ 80ਵਾਂ ਜਨਮਦਿਨ ਮਨਾਇਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰਾਤ ਦੇ ਖਾਣੇ ਦੌਰਾਨ ਮਾਸ ਦੇ ਇਕ ਟੁਕੜੇ ਨਾਲ ਉਸ ਦਾ ਦਮ ਘੁੱਟ ਗਿਆ ਅਤੇ ਲੰਬੇ ਸਮੇਂ ਤੱਕ ਉਸ ਨੂੰ ਆਕਸੀਜਨ ਨਹੀਂ ਮਿਲੀ, ਜਿਸ ਤੋਂ ਬਾਅਦ ਉਸ ਨੂੰ 'ਦਿਲ ਦਾ ਦੌਰਾ' ਪਿਆ।

ਇਹ ਵੀ ਪੜ੍ਹੋ-  ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਸਾਬਕਾ ਡਰਾਈਵਰ ਨੂੰ ਸਾਓ ਪਾਓਲੋ ਦੇ ਇੱਕ ਹਸਪਤਾਲ ਵਿੱਚ ਨਕਲੀ ਸਾਹ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਟ੍ਰੈਚਲ ਇਨਟੂਬੇਸ਼ਨ ਦੀ ਲੋੜ ਪਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਣ ਉਸ ਦੀ ਹਾਲਤ ਸਥਿਰ ਹੈ ਪਰ ਡਾਕਟਰ ਉਸ ਨੂੰ ਬੇਹੋਸ਼ੀ 'ਚੋਂ ਬਾਹਰ ਨਹੀਂ ਕੱਢ ਸਕੇ।
ਵਿਲਸਨ ਫਿਟੀਪਾਲਡੀ ਜੂਨੀਅਰ ਨੇ 1972-1973 ਅਤੇ 1975 ਤੱਕ 38ਵੀਂ ਵਿਸ਼ਵ ਚੈਂਪੀਅਨਸ਼ਿਪ ਫਾਰਮੂਲਾ ਵਨ ਗ੍ਰਾਂਡ ਪ੍ਰਿਕਸ ਵਿੱਚ ਹਿੱਸਾ ਲਿਆ ਅਤੇ ਕੁੱਲ ਤਿੰਨ ਚੈਂਪੀਅਨਸ਼ਿਪ ਅੰਕ ਹਾਸਲ ਕੀਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News